*ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਬੀਬੀ ਹਰਜੀਤ ਕੌਰ ਤਲਵੰਡੀ ਇਸਤਰੀ ਵਿੰਗ ਦੀ ਪ੍ਰਧਾਨ ਨਿਯੁਕਤ।*
ਚੰਡੀਗੜ੍ਹ-: 14 ਨਵੰਬਰ () ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਕੱਤਰ ਜਰਨਲ ਸ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬੀਬੀ ਪਰਮਜੀਤ ਕੌਰ ਗੁਲਸ਼ਨ ਸਾਬਕਾ ਮੈਂਬਰ ਪਾਰਲੀਮੈਂਟ ਨੂੰ ਸਰਪ੍ਰਸਤ ਅਤੇ ਬੀਬੀ ਹਰਜੀਤ ਕੌਰ ਤਲਵੰਡੀ ਨੂੰ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਇਸਤਰੀ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਬੀਬੀ ਹਰਜੀਤ ਕੌਰ ਤਲਵੰਡੀ ਟਕਸਾਲੀ ਅਕਾਲੀ ਆਗੂ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਬੇਟੀ ਹੈ ਜਿੰਨਾਂ ਨੂੰ ਅਕਾਲੀ ਦਲ ਵਿੱਚ ਸਰਗਰਮੀ ਨਾਲ ਹਿੱਸਾ ਲੈਂਦਿਆਂ ਲੰਮਾ ਸਮਾਂ ਹੋ ਗਿਆ ਹੈ। ਬੀਬੀ ਜੀ ਅਕਾਲੀ ਦਲ ਵਿਚ ਚਲੀ ਸੁਧਾਰ ਲਹਿਰ ਦਾ ਸ਼ੁਰੂ ਤੋਂ ਹਿੱਸਾ ਬਣੇ ਰਹੇ ਹਨ। ਜੋ ਆਪਣੇ ਅਕਾਲੀ ਵਿਰਾਸਤੀ ਪਿਛੋਕੜ ਕਾਰਨ ਜਰਾ ਵੀ ਥਿੜਕੇ ਨਹੀਂ। ਸ ਵਡਾਲਾ ਨੇ ਕਿਹਾ ਕਿ ਬੀਬੀ ਜੀ ਹੁਣ ਤੱਕ ਸਾਰੇ ਪੰਥਕ ਆਗੂਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਪੰਥਕ ਕਾਰਜ ਕਰਦੇ ਆ ਰਹੇ ਹਨ। ਜਿਸ ਕਰਕੇ ਉਹਨਾਂ ਦੀ ਸੇਵਾ ਨੂੰ ਮੁੱਖ ਰੱਖਦਿਆਂ ਉਹਨਾਂ ਨੂੰ ਇਸਤਰੀ ਵਿੰਗ ਦੀ ਪ੍ਰਧਾਨਗੀ ਦੀ ਜਿੰਮੇਵਾਰੀ ਸੌਂਪੀ ਗਈ ਹੈ। ਸ ਵਡਾਲਾ ਨੇ ਕਿਹਾ ਕਿ ਬੀਬੀ ਜੀ ਦੇ ਲੋਹ ਪੁਰਸ਼ ਵਾਲੇ ਪਰਿਵਾਰਕ ਵਿਰਸੇ ਨੂੰ ਵੇਖਦਿਆਂ ਇਹ ਆਸ ਕੀਤੀ ਜਾ ਸਕਦੀ ਹੈ ਕਿ ਉਹ ਇਹ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ। ਪ੍ਰੈੱਸ ਨੂੰ ਇਹ ਜਾਣਕਾਰੀ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਦਿੱਤੀ ਗਈ।
37
*ਮੰਡੀਆਂ ਵਿੱਚ ਖਰੀਦ ਬੰਦ ਹੋਣ ਨਾਲ ਰੁਲ ਰਹੇ ਕਿਸਾਨਾਂ ਦੀ ਸਾਰ ਲਵੇ ਸਰਕਾਰ - ਸ ਗੁਰਪ੍ਰਤਾਪ ਸਿੰਘ ਵਡਾਲਾ।*
ਚੰਡੀਗੜ੍ਹ-: 13 ਨਵੰਬਰ () ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਦੋਸ਼ ਲਾਇਆ ਕਿ ਸਰਕਾਰ ਆਪਣਾ ਖਰੀਦ ਕੋਟਾ ਪੂਰਾ ਕਰਕੇ ਖਰੀਦ ਬੰਦ ਕਰ ਚੁੱਕੀ ਹੈ। ਪਰ ਕਿਸਾਨ ਆਪਣੀ ਫਸਲ ਲੈ ਕੇ ਅਜੇ ਵੀ ਮੰਡੀਆਂ ਵਿੱਚ ਰੁਲ ਰਹੇ ਹਨ, ਜਿੰਨਾ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ। ਉਹਨਾਂ ਕਿਹਾ ਕਿ ਖਰੀਦ ਵੇਲੇ ਲਿਮਟ ਲਗਾਉਣਾ ਅਸਲ ਵਿਚ ਕਿਸਾਨਾਂ ਨਾਲ ਧੋਖਾ ਕਰਨ ਦੇ ਤੁੱਲ ਹੈ। ਕਿਉਂਕਿ ਵੱਧ ਝਾੜ ਅਤੇ ਮੁਨਾਫੇ ਦੀ ਆਸ ਵਿੱਚ ਕਿਸਾਨ ਜਿਆਦਾ ਫਸਲ ਬੀਜ ਦੇ ਹਨ। ਜੇ ਸਰਕਾਰ ਨੇ ਆਪਣਾ ਕੋਟਾ ਪੂਰਾ ਕਰਕੇ ਤੁਰਦੇ ਬਣਨਾ ਹੈ ਤਾਂ ਬਚਦੀ ਫਸਲ ਨੂੰ ਕਿਸ ਦੇ ਹਵਾਲੇ ਛੱਡਿਆ ਜਾਵੇ, ਇਹ ਵੀ ਸਪੱਸ਼ਟ ਕਰਨਾ ਚਾਹੀਦਾ ਹੈ। ਬਿਆਨ ਦੇ ਅਖੀਰ ਵਿੱਚ ਸ ਵਡਾਲਾ ਨੇ ਮੰਗ ਕੀਤੀ ਕਿ ਸਰਕਾਰ ਨੂੰ ਖਰੀਦ ਸ਼ੁਰੂ ਕਰਵਾ ਕੇ ਮੰਡੀਆਂ ਵਿੱਚ ਪਹੁੰਚਿਆ ਝੋਨੇ ਦਾ ਦਾਣਾ ਦਾਣਾ ਖਰੀਦਣਾ ਚਾਹੀਦਾ ਹੈ। ਤਾਂ ਜੋ ਮਿਹਨਤ ਨਾਲ ਪੈਦਾ ਕੀਤੀ ਕਿਸਾਨਾਂ ਦੀ ਫਸਲ ਰੁਲਦੀ ਨਾ ਰਹੇ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
...........................................................
*Government should take care of farmers suffering due to the closure of procurement in mandis – S. Gurpartap Singh Wadala.*
Chandigarh, November 13: In a written press statement, Shiromani Akali Dal (Punar-Surjit) Secretary General S. Gurpartap Singh Wadala alleged that the government has halted procurement after fulfilling its procurement quota. However, farmers are still stranded and suffering in the mandis with their crops, with no one to look after them.
He stated that imposing limits during procurement is tantamount to cheating the farmers, as they sow more crops in the hope of higher yields and profits. He added that if the government intends to walk away after meeting its quota, it must clarify at whose mercy the remaining crop is to be left.
At the end of the statement, S. Wadala demanded that the government resume procurement and purchase every single grain of paddy arriving in the mandis so that the hard-earned crops of the farmers do not go to waste. This statement was released to the press by Media In-charge S. Tajinder Singh Pannu.
38
ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵੱਲੋਂ ਜਥੇਬੰਦਕ ਢਾਂਚੇ ਵਿੱਚ ਕੀਤੀਆਂ ਨਵੀਆਂ ਨਿਯੁਕਤੀਆਂ।
ਚੰਡੀਗੜ੍ਹ-: 11 ਨਵੰਬਰ () ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਾਰਟੀ ਵਿੱਚ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ‘ਸ. ਰਣਧੀਰ ਸਿੰਘ ਰੱਖੜਾ’ ਨੂੰ ਕੋਰ ਕਮੇਟੀ ਮੈਂਬਰ ਬਣਾਇਆ ਗਿਆ ਬਾਕੀ ਜਿੰਨਾ ਦਾ ਵੇਰਵਾ ਇਸ ਪ੍ਰਕਾਰ ਹੈ-:
ਮੀਤ ਪ੍ਰਧਾਨ
ਸ. ਜਸਵਿੰਦਰ ਸਿੰਘ ਢਿੱਲੋਂ
ਸ. ਗੁਰਤੇਜਪਾਲ ਸਿੰਘ ਭਗਵਾਨਪੁਰਾ
ਸ. ਮੱਖਣ ਸਿੰਘ ਲਹਿਰਾ ਬੇਗਾ
ਜਨਰਲ ਸਕੱਤਰ
ਸ. ਭੁਪਿੰਦਰ ਸਿੰਘ ਸ਼ੇਖੂਪੁਰ
ਜਥੇਬੰਦਕ ਸਕੱਤਰ
ਸ. ਨਰਿੰਦਰ ਸਿੰਘ ਬਾਜਵਾ
ਸ. ਬਲਤੇਜ ਸਿੰਘ ਟਿਵਾਣਾ
ਪ੍ਰਚਾਰ ਸਕੱਤਰ
ਸ. ਸੁਰਿੰਦਰਪਾਲ ਸਿੰਘ ਢਿਲੋਂ
ਮੁੱਖ ਬੁਲਾਰਾ
ਸ. ਹਰਦੀਪ ਸਿੰਘ ਬਾਠ
ਜਿਲ੍ਹਾ ਪ੍ਰਧਾਨ
ਸ. ਜਗਤਾਰ ਸਿੰਘ ਸਹਾਰਨ ਮਾਜਰਾ (ਲੁਧਿਆਣਾ ਦਿਹਾਤੀ)
ਜਾਰੀ ਕਰਤਾ :- ਸ. ਜਗਜੀਤ ਸਿੰਘ ਕੋਹਲੀ (ਦਫ਼ਤਰ ਸਕੱਤਰ) / ਤਜਿੰਦਰ ਸਿੰਘ ਪੰਨੂ (ਮੀਡਿਆ ਇੰਚਾਰਜ)
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ
1
30
Shiromani Akali Dal (ਪੁਨਰ ਸੁਰਜੀਤ) retweeted
ਗੁਰੂਦਵਰਾ ਰੇਰੂ ਸਾਹਿਬ ਪਾਤਸ਼ਾਈ ੧੦, ਸਾਹਨੇਵਾਲ ਵਿਖੇ ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਪਾਰਟੀ ਦੇ ਔਹਦੇਦਾਰ ਸਾਹਿਬਾਨ ਦੀ ਮੀਟਿੰਗ ਦੌਰਾਨ ਆਪਣੇ ਵਿਚਾਰ ਪ੍ਰਗਟ ਕੀਤੇ।
#SriAkalTakhtSahib #Akalidal #GianiHarpreetSingh #gurjeetsinghtalwandi
#Punjab #Panth
*ਸ੍ਰੀ ਅਕਾਲ ਤਖ਼ਤ ਸਾਹਿਬ ਦੇ ਭਗੌੜਿਆਂ ਨਾਲ ਕਦੇ ਏਕਤਾ ਨਹੀਂ ਹੋਵੇਗੀ- ਗਿਆਨੀ ਹਰਪ੍ਰੀਤ ਸਿੰਘ।*
*ਜੋ ਭਗੌੜਿਆਂ ਨਾਲ ਗਠਜੋੜ ਕਰਨਗੇ ਉਸਦਾ ਵੀ ਡਟ ਕੇ ਵਿਰੋਧ ਕਰਾਂਗੇ।*
ਰੇਰੂ ਸਾਹਿਬ ਸਾਹਨੇਵਾਲ-: 10 ਨਵੰਬਰ () ਤੁਸੀਂ ਸਾਰਿਆਂ ਨੇ ਅੱਜ ਇਥੇ ਆ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ ਜੋ ਭਰੋਸਾ ਵਿਖਾਇਆ ਹੈ, ਮੈਂ ਉਸ ਵਾਸਤੇ ਤੁਹਾਡਾ ਸਭ ਦਾ ਰਿਣੀ ਹਾਂ। ਕਿਉਂਕਿ ਅਕਾਲੀ ਦਲ ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਆਦੇਸ਼ ਅਨੁਸਾਰ ਹੀ ਪੁਨਰ ਸੁਰਜੀਤ ਹੋਇਆ ਸੀ। ਇਹਨਾਂ ਗੱਲਾਂ ਦਾ ਪ੍ਰਗਟਾਵਾ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਪੁਨਰ-ਸੁਰਜੀਤ ਦੇ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਭਾਂਵੇ ਇਸ ਬੂਟੇ ਦੇ ਕੁਝ ਕੁ ਕੁਮਲਾਏ ਹੋਏ ਪੱਤੇ ਝੜ ਗਏ ਹਨ ਪਰ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਇਸ ਦੀ ਜੜ੍ਹ ਹਰੀ ਰੱਖਣ ਵਿਚ ਪੂਰਾ ਯੋਗਦਾਨ ਦਿੱਤਾ। ਸਾਡੇ ਮੁਕਾਬਲੇ ਕੁਝ ਸੁੱਕੇ ਹੋਏ ਲੋਕ ਵੀ ਰੁੱਖ ਹੋਣ ਦਾ ਦਮ ਭਰਦੇ ਹਨ ਪਰ ਉਹਨਾਂ ਨੂੰ ਕਰੂੰਬਲਾਂ ਨਹੀਂ ਫੁੱਟ ਸਕਦੀਆਂ। ਗਿਆਨੀ ਹਰਪ੍ਰੀਤ ਸਿੰਘ ਨੇ ਜਿਕਰ ਕੀਤਾ ਕਿ ਮੈਂ ਦੋ ਬੰਦਿਆਂ ਦੇ ਕਹਿਣ 'ਤੇ ਪ੍ਰਧਾਨਗੀ ਸੰਭਾਲੀ ਸੀ ਜਿੰਨਾਂ ਵਿੱਚ ਇਕ ਸ ਸੁਖਦੇਵ ਸਿੰਘ ਢੀਂਡਸਾ ਸੀ ਜਿੰਨਾਂ ਨੇ ਕਿਹਾ ਸੀ ਕਿ ਇਹ ਆਪਸੀ ਵਿਵਾਦ ਕਾਰਨ ਪ੍ਰਧਾਨਗੀ ਨਹੀਂ ਸੰਭਾਲ ਸਕਦੇ ਅਤੇ ਖਿੱਲਰ ਜਾਣਗੇ, ਇਸ ਲਈ ਤੁਸੀਂ ਅਗਵਾਈ ਕਰੋ। ਦੂਜੇ ਸ ਰਵੀਇੰਦਰ ਸਿੰਘ ਸਨ ਜਿੰਨਾ ਕਿਹਾ ਸੀ ਕਿ ਅਸੀਂ ਤੁਹਾਡੇ ਘਰ ਦਾ ਚੁੱਲ੍ਹਾ ਨਹੀਂ ਬੁੱਝਣ ਦਿੰਦੇ, ਤੁਸੀ ਅਕਾਲੀ ਦਲ ਲਈ ਕੰਮ ਕਰੋ। ਮੈਂ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਆਪਣੀ ਪਹਿਲੀ ਸਪੀਚ ਵਿੱਚ ਕਿਹਾ ਸੀ ਕਿ ਮੈਨੂੰ ਸਿਆਸੀ ਤਜਰਬਾ ਨਹੀਂ, ਇਸ ਲਈ ਮੇਰੀਆਂ ਬਾਹਵਾਂ ਬਣਿਓ! ਜਿੰਨਾਂ ਨੇ ਬਾਹਵਾਂ ਬਣਨ ਦਾ ਵੱਧ ਭਰੋਸਾ ਦਿੱਤਾ ਸੀ, ਉਹੀ ਸਭ ਤੋਂ ਪਹਿਲਾਂ ਛੱਡ ਕੇ ਲਾਂਭੇ ਹੋ ਗਏ। ਪਰ ਮੈਂ ਹੁਣ ਭੱਜਣ ਵਾਲਿਆਂ ਚੋਂ ਨਹੀਂ, ਹਰ ਇਕ ਮੁਸੀਬਤ ਦਾ ਸਾਹਮਣਾ ਡੱਟ ਕੇ ਕਰਾਂਗੇ।
ਪਾਰਟੀ ਛੱਡ ਕੇ ਜਾਣ ਵਾਲਿਆਂ ਬਾਰੇ ਉਹਨਾਂ ਕਿਹਾ ਕਿ ਇਹ ਲੋਕ ਹੀ ਚਿੱਠੀ ਲੈ ਕੇ ਸਾਡੇ ਕੋਲ ਸ੍ਰੀ ਅਕਾਲ ਤਖਤ ਸਾਹਿਬ 'ਤੇ ਆਏ ਸਨ ਅਤੇ ਵਿਦੇਸ਼ਾਂ ਤੱਕ ਸਿਫਾਰਸ਼ਾਂ ਪਵਾਉਂਦੇ ਰਹੇ ਕਿ ਸਿੰਘ ਸਹਿਬਾਨ ਸੁਖਬੀਰ ਬਾਦਲ ਨੂੰ ਪੰਥ ਚੋਂ ਛੇਕ ਦੇਣ। ਚੰਦੂਮਾਜਰਾ ਬਾਰੇ ਬੋਲਦਿਆ ਉਹਨਾਂ ਕਿਹਾ ਇਹ ਨਾਮ ਤਾਂ ਗੱਦਾਰੀ ਕਰਨ ਲਈ ਸਿੱਖ ਇਤਿਹਾਸ ਵਿੱਚ ਵੈਸੇ ਹੀ ਬਦਨਾਮ ਹੈ। ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਵੀ ਚੰਦੂਮਾਜਰਾ ਅਤੇ ਦਲਜੀਤ ਸਿੰਘ ਚੀਮਾ ਨੇ ਝੂਠ ਬੋਲਿਆ ਸੀ। ਉੱਥੇ ਸੁਖਬੀਰ ਬਾਦਲ ਨੇ ਜਰੂਰ ਸੱਚ ਬੋਲਿਆ ਸੀ, ਜੇ ਉਹ ਆਪਣੇ ਸੱਚ 'ਤੇ ਖੜਾ ਰਹਿੰਦਾ ਤਾਂ ਸ਼ਾਇਦ ਕਾਮਯਾਬ ਹੋ ਜਾਂਦਾ। ਪਰ ਉਹ ਮੁਕਤਸਰ ਸਾਹਿਬ ਜਾ ਕੇ ਮੁਕਰ ਗਿਆ। ਜੋ ਕਿ ਬਹੁਤ ਵੱਡਾ ਗੁਨਾਹ ਹੈ। ਏਸੇ ਤਰਾਂ ਬੀਬੀ ਜਗੀਰ ਕੌਰ ਨੇ ਪਿਛਲੀ ਐਸ ਜੀ ਪੀ ਸੀ ਚੋਣ ਹਾਰਨ ਵੇਲੇ ਕਿਹਾ ਸੀ ਕਿ ਮੈਂਬਰਾਂ ਦੀਆਂ ਜਮੀਰਾਂ ਮਰ ਚੁੱਕੀਆਂ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਸਵਾਲ ਕਰਦਿਆਂ ਕਿਹਾ ਕਿ ਹੁਣ ਤੁਹਾਡੀ ਜਮੀਰ ਕਿਥੇ ਹੈ। ਉਹਨਾਂ ਗੁਰਬਾਣੀ ਦੀ ਤੁਕ ਉਚਾਰ ਦਿਆਂ ਕਿਹਾ ਕਿ "ਕੂੜਿਆਰ ਕੂੜਿਆਰੀ ਜਾਇ ਰਲੈ, ਸਚਿਆਰ ਸਿੱਖ ਬੈਠੇ ਸਤਿਗੁਰੁ ਪਾਸਿ॥ ਸ੍ਰੀ ਅਕਾਲ ਤਖਤ ਸਾਹਿਬ 'ਤੇ ਝੂਠ ਬੋਲਣ ਵਾਲਿਆਂ ਅਤੇ ਮੁਕਰਨ ਵਾਲਿਆਂ ਦਾ ਹਸ਼ਰ ਦੁਨੀਆਂ ਵੇਖੇਗੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਜਪਾ ਨਾਲ ਅਸੀਂ ਸਿਆਸੀ ਭਾਈਵਾਲੀ ਦੀ ਗੱਲ ਕਦੇ ਨਹੀਂ ਕੀਤੀ, ਹਮੇਸ਼ਾਂ ਪੰਥ ਪੰਜਾਬ ਦੇ ਮੁੱਦਿਆਂ ਦੀ ਮੰਗ ਰੱਖੀ ਹੈ। ਪਰ ਉਹਨਾਂ ਨਾਲ ਸਮਝੌਤਾ ਕਰਨ ਲਈ ਚੰਦੂਮਾਜਰਾ ਵਰਗੇ ਆਗੂ ਹੀ ਗਏ ਸਨ ਜੋ ਸੁਖਬੀਰ ਨਾਲ ਵੀ ਏਕਤਾ ਦੀ ਗੱਲ ਕਰ ਆਏ ਸਨ। ਪਰ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਭਗੌੜਿਆਂ ਨਾਲ ਕਿਸੇ ਕੀਮਤ 'ਤੇ ਸਮਝੌਤਾ ਨਹੀਂ ਕਰਾਂਗੇ ਅਤੇ ਜੇ ਬੀਜੇਪੀ ਉਹਨਾਂ ਨਾਲ ਸਮਝੌਤਾ ਕਰਦੀ ਹੈ ਤਾਂ ਸਿੱਖ ਵਿਰੋਧੀ ਸਮਝਕੇ ਉਸਦਾ ਵੀ ਸਖਤ ਵਿਰੋਧ ਕਰਾਂਗੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਐਸਜੀਪੀਸੀ ਦੇ ਜਰਨਲ ਇਜਲਾਸ ਵਾਲੇ ਦਿਨ ਸਾਡੇ ਐਸਜੀਪੀਸੀ ਮੈਂਬਰ ਸਾਬਕਾ ਪ੍ਰਧਾਨ ਸ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਦਿੱਲੀ ਲੋਕ ਸਭਾ ਅੱਗੇ ਰੋਸ ਪ੍ਰਦਰਸ਼ਨ ਕਰਨਗੇ ਕਿ ਧੀਰਮੱਲੀਆਂ ਦਾ ਕਬਜਾ ਤੋੜਨ ਲਈ ਐਸਜੀਪੀਸੀ ਚੋਣਾਂ ਕਰਵਾਈਆਂ ਜਾਣ।
ਸਟੇਜ ਸਕਤਰ ਦੀ ਭੂਮਿਕਾ ਜਗਜੀਤ ਸਿੰਘ ਕੋਹਲੀ ਨੇ ਬਾਖੂਬੀ ਨਿਭਾਈ
ਇਸ ਮੌਕੇ ਬੋਲਦਿਆਂ ਪਾਰਟੀ ਸਰਪ੍ਰਸਤ ਸ ਰਵੀਇੰਦਰ ਸਿੰਘ ਨੇ ਦੋ ਦਸੰਬਰ ਦੇ ਹੁਕਮਨਾਮਿਆ 'ਤੇ ਖੜੇ ਰਹਿਣ ਲਈ ਪੰਜ ਸਿੰਘ ਸਾਹਿਬਾਨ ਅਤੇ ਸਮੂਹ ਪਾਰਟੀ ਆਗੂਆਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਮਾਸਟਰ ਤਾਰਾ ਸਿੰਘ ਤੋਂ ਬਾਦ ਦੋ ਦਸੰਬਰ ਦੇ ਹੁਕਮਨਾਮਿਆ ਨਾਲ ਅਕਾਲੀ ਦਲ ਮੁੜ ਆਪਣੇ ਅਸਲ ਰੂਪ ਵਿੱਚ ਉਭਰਿਆ ਹੈ। ਇਸ ਪਾਰਟੀ ਦੀ ਮਜਬੂਤੀ ਨਾਲ ਹੀ ਪੰਥ ਅਤੇ ਪੰਜਾਬ ਮਜਬੂਤ ਹੋਵੇਗਾ। ਇਸ ਮੌਕੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪੰਜ ਮੈਂਬਰੀ ਭਰਤੀ ਕਮੇਟੀ ਦੇ ਆਗੂ ਸ ਸੰਤਾ ਸਿੰਘ ਉਮੈਦਪੁਰ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਵਿਦਵਾਨ ਆਗੂ ਹਨ ਜੋ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਕਲਾਵੇ ਚ ਲੈ ਕੇ ਪੰਥਕ ਏਕਤਾ ਕਰਵਾਉਣ। ਉਹਨਾਂ ਨੇ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਆਏ ਸਮੂਹ ਆਗੂਆਂ, ਵਰਕਰਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਸਭ ਨੂੰ ਜੀ ਆਇਆਂ ਵੀ ਆਖਿਆ। ਅੱਜ ਦੀ ਇਸ ਮੀਟਿੰਗ ਵਿੱਚ ਪਾਰਟੀ ਦੇ ਸਕਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ , ਪਰਮਿੰਦਰ ਸਿੰਘ ਢੀਂਡਸਾ ਸੁੱਚਾ ਸਿੰਘ ਛੋਟੇਪੁਰ ਡਾਕਟਰ ਰਤਨ ਸਿੰਘ ਅਜਨਾਲਾ ਸਰਵਣ ਸਿੰਘ ਫਿਲੌਰ ਭਾਈ ਮਨਜੀਤ ਸਿੰਘ ਬੀਬੀ ਪਰਮਜੀਤ ਕੌਰ ਗੁਲਸ਼ਨ ਗਗਨਜੀਤ ਸਿੰਘ ਬਰਨਾਲਾ ਜੱਜ ਨਿਰਮਲ ਸਿੰਘ ਗੋਬਿੰਦ ਸਿੰਘ ਲੌਂਗੋਵਾਲ ਅਜੈਪਾਲ ਸਿੰਘ ਮੀਰਕੋਟ ਕਰਨੈਲ ਸਿੰਘ ਪੀਰਮੁਹਮੰਦ ਗੁਰਜੀਤ ਸਿੰਘ ਤਲਵੰਡੀ ਹਰਬੰਸ ਸਿੰਘ ਕੰਧੋਲਾ ਸਮੇਤ ਸਾਰੇ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਈ ਸਾਰਿਆ ਨੇ ਕਿਹਾ ਕਿ ਸਮੁੱਚੀ ਲੀਡਰਸ਼ਿਪ ਪਾਰਟੀ ਨਾਲ ਅਤੇ ਗਿਆਨੀ ਹਰਪ੍ਰੀਤ ਸਿੰਘ ਚੱਟਾਨ ਵਾਂਗ ਖੜ੍ਹੀ ਹੈ
ਅੱਜ ਦੀ ਇਸ ਮੀਟਿੰਗ ਵਿਚ ਸਮੁੱਚੇ ਜਿਲਿਆ ਦੇ ਪ੍ਰਧਾਨ ਮੈਂਬਰ ਵਰਕਿੰਗ ਕਮੇਟੀ ਮੈਂਬਰ ਪੀ ਏ ਸੀ ਅਤੇ ਸੀਨੀਅਰ ਆਗੂ ਹਾਜ਼ਰ ਸਨ
ਅੱਜ ਦੀ ਮੀਟਿੰਗ ਵਿੱਚ
ਬੀਬੀ ਹਰਜੀਤ ਕੌਰ ਤਲਵੰਡੀ ਬੀਬੀ ਢਿੱਲੋਂ ਰਣਧੀਰ ਸਿੰਘ ਰੱਖੜਾ ਭੁਪਿੰਦਰ ਸਿੰਘ ਸੇਖੂਪੁਰ ਬਲਤੇਜ ਸਿੰਘ ਅਮਲੋਹ ਜਰਵਾਲ ਸਿੰਘ ਮਾਧੋਪੁਰ ਰਵਿੰਦਰ ਸਿੰਘ ਪੈਂਟਾ ਰਾਮਪਾਲ ਸਿੰਘ ਬਹਿਣੀਵਾਲ ਰਵਿੰਦਰ ਸਿੰਘ ਸ਼ਾਹਪੁਰ ਭੁਪਿੰਦਰ ਸਿੰਘ ਸੇਖੂਪੁਰ ਚਰਨਜੀਤ ਸਿੰਘ ਮਾਵੀ ਰਿਪੁਦਮਨ ਸਿੰਘ ਢਿੱਲੋ ਸੁਖਮਨ ਸਿੰਘ ਢਿੱਲੋਂ ਭੋਲਾ ਸ ਗਿਲਪਤੀ ਦਲਜਿੰਦਰਬੀਰ ਸਿੰਘ ਵਿਰਕ ਮਨਿਡਰ ਸਿੰਘ ਧੁੰਨਾ ਮਨਜੀਤ ਸਿੰਘ ਦਸੂਹਾ ਮਦਨ ਮੋਹਨ ਸ ਮੂਸਾ ਜਸਵੰਤ ਸਿੰਘ ਪੁਰੇਨ ਮਾਸਟਰ ਮਿੱਠੂ ਸਿੰਘ ਕਾਹਨਕੇ ਮਲਕੀਤ ਸਿੰਘ ਚੰਗਾਲ ਕੈਪਟ ਖੁਸ਼ਵੰਤ ਸਿੰਘ ਢਿੱਲੋਂ ਮੁਖਤਿਆਰ ਸਿੰਘ ਭੁੱਲਰ ਜਸਬੀਰ ਸਿੰਘ ਭੁੱਲਰ ਹਰਦੇਵ ਸਿੰਘ ਹਮੀਦ ਕੁਲਵਿੰਦਰ ਸਿੰਘ ਲਵਲੀ ਰਵਿੰਦਰ ਸਿੰਘ ਬਿੰਦਾ ਪਰਮਪਾਲ ਸਿੰਘ ਸਭਰਾ ਬਾਬਾ ਹਰਦੀਪ ਸਿੰਘ ਸੁਰਜੀਤ ਸਿੰਘ ਬੋਪਾਰਾਏ ਦੀਵਾਨ ਸਿੰਘ ਦਿੱਖ ਹਰਪ੍ਰੀਤ ਸਿੰਘ ਰਾਜਿਆ dr ਲਖਵਿੰਦਰ ਸਿੰਘ ਮੂਸਾ ਜਸਵੰਤ ਸਿੰਘ ਕੋਟੜਾ ਕਰਨੈਲ ਸਿੰਘ ਭਾਵੜਾ ਚਰਨ ਸਿੰਘ ਫਾਜ਼ਿਲਕਾ ਗੁਰਲਾਲ ਸਿੰਘ ਫਾਜ਼ਿਲਕਾ ਮਧੁਪਾਲ ਸਿੰਘ ਗੋਗਾ ਮਨਜੀਤ ਸਿੰਘ ਰਾਣੀਪੁਰ ਹਰੀ ਸਿੰਘ ਪੁਰੇਵਾਲ ਅਮਰਿੰਦਰ ਸਿੰਘ ਮੰਡੀਆ ਤਰਨਜੀਤ ਸਿੰਘ ਦੁੱਗਲ ਭਰਪੂਰ ਸਿੰਘ ਧਾਂਦਰਾ ਹਾਕਮ ਸਿੰਘ ਨਸਰਾਲੀ ਹਰਦੇਵ ਸਿੰਘ ਰੋਗਲਾ ਆਦਿ ਹਾਜ਼ਰ ਸਨ ਪ੍ਰੈਸ ਨੋਟ ਤਜਿੰਦਰ ਸਿੰਘ ਪੰਨੂ ਵਲੋ ਜਾਰੀ ਕੀਤਾ ਗਿਆ।
"There Will Never Be Unity with Deserters/Fugitives of Sri Akal Takht Sahib" – Giani Harpreet Singh
We will strongly oppose anyone who aligns with these deserters.
Reru Sahib Sahnewal (November 10): "I am deeply indebted to all of you for showing your faith under the leadership of Sri Akal Takht Sahib by gathering here today. This is because Akali Dal was revived solely in accordance with the directive issued from Sri Akal Takht Sahib on December 2, 2024."
Giani Harpreet Singh made these remarks while addressing a meeting of leaders and workers of the Akali Dal (Punarsurjit).
He stated that although a few withered leaves have fallen from this tree, the Sangat (congregation) across India and abroad has fully contributed to keeping its roots green. "In contrast to us, some withered individuals also claim to be a tree, but fresh shoots can never bloom from them," he said.
Giani Harpreet Singh mentioned that he took up the party presidency at the behest of two individuals:
S. Sukhdev Singh Dhindsa, who said that leaders could not take up the presidency due to mutual disputes and that the party would scatter, so he must lead.
S. Ravi Inder Singh, who assured him that they would not let his household fires go cold and urged him to work for the Akali Dal.
He added, "In my first speech at Burj Akali Phoola Singh, I stated that I had no political experience and asked them to be my strength (supporting arms). However, those who gave the strongest assurances were the first to leave and step aside. But I am not among those who run away; I will firmly face every hardship."
Referring to those who left the party, he said these were the very individuals who had approached Sri Akal Takht Sahib with a letter and sought recommendations even from abroad, urging the Singh Sahibans to excommunicate Sukhbir Singh Badal from the Panth (Sikh community).
Speaking on Prem Singh Chandumajra, he remarked that this name is already notorious in Sikh history for betrayal. He stated that both Chandumajra and Daljit Singh Cheema lied before Sri Akal Takht Sahib. "Sukhbir Badal did speak the truth there, and had he stood by his truth, he might have succeeded. However, he backtracked after going to Muktsar Sahib, which is a grave sin."
Similarly, referring to Bibi Jagir Kaur’s statement after losing the previous SGPC election—where she claimed that members' consciences had died—Giani Harpreet Singh questioned, "Where is your conscience now?"
"ਕੂੜਿਆਰ ਕੂੜਿਆਰੀ ਜਾਇ ਰਲੈ, ਸਚਿਆਰ ਸਿੱਖ ਬੈਠੇ ਸਤਿਗੁਰੁ ਪਾਸਿ॥"
(The false associate with the false, while truthful Sikhs sit near the True Guru.)
He stated that the world would witness the ultimate fate of those who lied and backtracked before Sri Akal Takht Sahib.
Giani Harpreet Singh clarified, "We have never spoken of a political alliance with the BJP; we have always put forward demands concerning the issues of the Panth and Punjab. However, it was leaders like Chandumajra who went to negotiate an alliance with them and even spoke of unity with Sukhbir. But we will not compromise under any circumstances with those who are deserters of Sri Akal Takht Sahib. If the BJP aligns with them, we will consider them anti-Sikh and oppose them fiercely."
He added that on the day of the SGPC General House meeting, their SGPC members, led by former President S. Gobind Singh Longowal, will hold a protest in front of the Lok Sabha in Delhi demanding SGPC elections to end control by Dhirmalliyas (factions acting against core Sikh tenets).
The stage proceedings were conducted smoothly by Stage Secretary Jagjit Singh Kohli.
Speaking on the occasion, Party Patron S. Ravi Inder Singh commended the Panj Singh Sahibans and all party leaders for standing firm on the December 2 edicts. He stated that after Master Tara Singh, the Akali Dal has emerged in its true form following the December 2 directives, adding that strengthening this party will strengthen both the Panth and Punjab.
Party Senior Vice President and head of the five-member recruitment committee, S. Santa Singh Umaidpur, praised Giani Harpreet Singh as a scholarly leader who aims to unite all Panthic organizations. He extended a warm welcome and expressed gratitude to all leaders, workers, and organizers in attendance.
During the meeting, senior leaders—including Party General Secretary Gurpartap Singh Wadala, Parminder Singh Dhindsa, Sucha Singh Chhotepur, Dr. Rattan Singh Ajnala, Sarwan Singh Phillaur, Bhai Manjit Singh, Bibi Paramjit Kaur Gulshan, Gaganjeet Singh Barnala, Judge Nirmal Singh, Gobind Singh Longowal, Ajaypal Singh Mirkot, Karnail Singh Peermohammad, Gurjeet Singh Talwandi, and Harbans Singh Kandhola—reaffirmed their commitment to Sri Akal Takht Sahib. They collectively declared that the entire leadership stands like a rock with the party and Giani Harpreet Singh.
District presidents, Working Committee members, PAC members, and senior leaders from all districts attended the meeting.
Bibi Harjeet Kaur Talwandi, Bibi Dhillon, Randhir Singh Rakhra, Bhupinder Singh Sekhupur, Baltej Singh Amloh, Jarwal Singh Madhopur, Ravinder Singh Penta, Rampal Singh Behniwal, Ravinder Singh Shahpur, Charanjeet Singh Mavi, Ripudaman Singh Dhillon, Sukhman Singh Dhillon, Bhola S. Gilpati, Daljinderbir Singh Virk, Maninder Singh Dhunna, Manjit Singh Dasuya, Madan Mohan S. Musa, Jaswant Singh Puren, Master Mittu Singh Kahanke, Malkit Singh Changal, Capt. Khushwant Singh Dhillon, Mukhtiar Singh Bhullar, Jasbir Singh Bhullar, Hardev Singh Hamid, Kulwinder Singh Lovely, Ravinder Singh Binda, Parmpal Singh Sabhra, Baba Hardeep Singh, Surjit Singh Boparai, Diwan Singh Dikh, Harpreet Singh Rajia, Dr. Lakhwinder Singh Musa, Jaswant Singh Kotra, Karnail Singh Bhawra, Charan Singh Fazilka, Gurlal Singh Fazilka, Madhupal Singh Goga, Manjit Singh Ranipur, Hari Singh Purewal, Amarinder Singh Mandia, Taranjit Singh Duggal, Bharpoor Singh Dhandra, Hakam Singh Nasrali, Hardev Singh Rogla, and others.
Press note issued by Tajinder Singh Pannu.
1
96
ਸਤਿਗੁਰੁ ਬੰਦੀਛੋੜੁ ਹੈ ਜੀਵਣ ਮੁਕਤਿ ਕਰੈ ਓਡੀਣਾ॥
ਸਮੂਹ ਸਿੱਖ ਸੰਗਤਾਂ ਨੂੰ
ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ
ਬੰਦੀਛੋੜ ਦਿਵਸ ਅਤੇ ਦੀਵਾਲੀ
ਦੀਆਂ ਲੱਖ-ਲੱਖ ਵਧਾਈਆਂ।
ਮੀਰੀ ਪੀਰੀ ਦੇ ਮਾਲਕ ਕਿਰਪਾ ਕਰਨ ਕਿ ਸਾਡੇ ਸਾਰੇ ਬੰਦੀ ਸਿੰਘ ਰਿਹਾਅ ਹੋ ਕੇ ਆਪਣੇ ਘਰ-ਪਰਿਵਾਰ ਵਿੱਚ ਪਹੁੰਚਣ
ਅਤੇ ਪੰਥ, ਪੰਜਾਬ ਵਿੱਚ ਏਕਤਾ ਇਤਫਾਕ ਹੋਵੇ।
ਵੱਲੋਂ - ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ
33
*ਗੰਗ ਨਹਿਰ ਦੇ ਪਾਣੀ ਦੀ ਰਾਇਲਟੀ ਦਾ ਮੁੱਦਾ ਪੰਜਾਬ ਦੇ ਕੁਦਰਤੀ ਹੱਕਾਂ ਨਾਲ ਜੁੜਿਆ ਹੈ, ਇਸ ਨੂੰ ਸਿਆਸੀ ਐਨਕ ਨਾਲ ਨਾ ਦੇਖਿਆ ਜਾਵੇ:- ਸ. ਰਵੀਇੰਦਰ ਸਿੰਘ*
ਚੰਡੀਗੜ੍ਹ:- 7 ਨਵੰਬਰ () ਸਿੱਖ ਚਿੰਤਕ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਰਪ੍ਰਸਤ ਸ. ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਗੰਗ ਨਹਿਰ (ਬੀਕਾਨੇਰ ਨਹਿਰ) ਦੇ ਪਾਣੀ ਦੀ ਰਾਇਲਟੀ ਸਬੰਧੀ ਚੱਲ ਰਹੇ ਵਿਵਾਦ 'ਤੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਇਹ ਮਾਮਲਾ ਕਿਸੇ ਇੱਕ ਸਰਕਾਰ ਜਾਂ ਪਾਰਟੀ ਦਾ ਨਹੀਂ, ਸਗੋਂ ਪੰਜਾਬ ਦੇ ਦਰਿਆਈ ਪਾਣੀਆਂ ਅਤੇ ਕੁਦਰਤੀ ਸਰੋਤਾਂ ਉੱਤੇ ਬਣਦੇ ਹੱਕਾਂ ਦਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸਕ ਤੱਥਾਂ ਅਨੁਸਾਰ 4 ਸਤੰਬਰ 1920 ਵਿੱਚ ਬ੍ਰਿਟਿਸ਼ ਸਰਕਾਰ, ਬਹਾਵਲਪੁਰ ਰਿਆਸਤ ਅਤੇ ਬੀਕਾਨੇਰ ਰਿਆਸਤ ਦਰਮਿਆਨ ਹੋਏ ਸਮਝੌਤੇ ਤਹਿਤ ਸਤਲੁਜ ਦਰਿਆ ਦਾ ਪਾਣੀ ਬੀਕਾਨੇਰ ਰਾਜ ਨੂੰ ਦੇਣ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਸਮਝੌਤੇ ਤੋਂ ਬਾਅਦ ਗੰਗ ਨਹਿਰ ਪ੍ਰੋਜੈਕਟ ਨੂੰ ਮਨਜ਼ੂਰੀ ਮਿਲੀ ਅਤੇ 1927 ਵਿੱਚ ਇਸ ਦਾ ਨਿਰਮਾਣ ਮੁਕੰਮਲ ਹੋਇਆ। ਇਸ ਸਮਝੌਤੇ ਤਹਿਤ ਸਤਲੁਜ ਦਰਿਆ ਦਾ ਪਾਣੀ ਬੀਕਾਨੇਰ ਖੇਤਰ ਤੱਕ ਪਹੁੰਚਾਇਆ ਗਿਆ ਅਤੇ ਇਸ ਦੇ ਬਦਲੇ ਪੰਜਾਬ ਨੂੰ ਰਾਇਲਟੀ ਅਦਾ ਕੀਤੀ ਜਾਂਦੀ ਰਹੀ। ਇਤਿਹਾਸਕ ਦਸਤਾਵੇਜ਼ਾਂ ਅਨੁਸਾਰ ਇਹ ਅਦਾਇਗੀ 1960 ਤੱਕ ਜਾਰੀ ਰਹੀ, ਪਰ ਉਸ ਤੋਂ ਬਾਅਦ ਇੰਡਸ ਵਾਟਰ ਟਰੀਟੀ ਅਤੇ ਬਾਅਦ ਦੀਆਂ ਪਾਣੀ ਵੰਡ ਵਿਵਸਥਾਵਾਂ ਦੇ ਹਵਾਲੇ ਨਾਲ ਇਹ ਭੁਗਤਾਨ ਬੰਦ ਕਰ ਦਿੱਤਾ ਗਿਆ। ਇਸ ਸਮਝੌਤੇ ਦੇ ਆਧਾਰ 'ਤੇ ਬਣੀ ਗੰਗ ਨਹਿਰ ਨੇ ਰਾਜਸਥਾਨ ਦੇ ਵਿਸ਼ਾਲ ਰੇਗਿਸਤਾਨੀ ਇਲਾਕਿਆਂ ਨੂੰ ਖੇਤੀਯੋਗ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਈ। ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਜਨਤਕ ਕੀਤੇ ਗਏ ਦਸਤਾਵੇਜ਼ਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਉਸ ਸਮਝੌਤੇ ਦੀ ਧਾਰਾ 13 ਅਧੀਨ ਪਾਣੀ ਦੇ ਬਦਲੇ "ਸੀਨੀਓਰੇਜ" (Seigniorage) ਜਾਂ ਰਾਇਲਟੀ ਦੇ ਭੁਗਤਾਨ ਦਾ ਪ੍ਰਬੰਧ ਸੀ ਅਤੇ ਇਹ ਭੁਗਤਾਨ 1960 ਤੱਕ ਹੁੰਦਾ ਰਿਹਾ। ਸ ਰਵੀਇੰਦਰ ਸਿੰਘ ਨੇ ਕਿਹਾ ਕਿ 1955 ਵਿੱਚ ਰਾਵੀ-ਬਿਆਸ ਦੇ ਵਾਧੂ ਪਾਣੀਆਂ ਦੀ ਵੰਡ ਸਬੰਧੀ ਹੋਈ ਅੰਤਰ-ਰਾਜੀ ਮੀਟਿੰਗ ਵਿੱਚ ਰਾਜਸਥਾਨ ਨੂੰ 15.85 ਐੱਮਏਐੱਫ਼ ਵਿੱਚੋਂ 8 ਐੱਮਏਐੱਫ਼ ਪਾਣੀ ਅਲਾਟ ਕੀਤਾ ਗਿਆ ਸੀ, ਪਰ ਉਸ ਸਮੇਂ ਪਾਣੀ ਦੀ ਕੀਮਤ ਅਤੇ ਢਾਂਚਾਗਤ ਖ਼ਰਚਿਆਂ ਸਬੰਧੀ ਮਾਮਲਾ ਵੱਖਰੇ ਤੌਰ 'ਤੇ ਵਿਚਾਰੇ ਜਾਣ ਦੀ ਗੱਲ ਵੀ ਦਰਜ ਕੀਤੀ ਗਈ ਸੀ, ਜੋ ਅੱਜ ਤੱਕ ਨਹੀਂ ਵਿਚਾਰੀ ਗਈ।
ਸ ਰਵੀਇੰਦਰ ਸਿੰਘ ਨੇ ਕਿਹਾ ਕਿ ਅੱਜ ਹਾਲਾਤ ਇਹ ਹਨ ਕਿ ਪੰਜਾਬ ਦਾ ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਹੈ, ਕੇਂਦਰੀ ਏਜੰਸੀਆਂ ਵੱਲੋਂ ਪੰਜਾਬ ਦੇ ਬਹੁਤੇ ਬਲਾਕ "ਡਾਰਕ ਜ਼ੋਨ" ਘੋਸ਼ਿਤ ਕੀਤੇ ਹੋਏ ਹਨ, ਪਰ ਇਸ ਦੇ ਬਾਵਜੂਦ ਪੰਜਾਬ ਦੇ ਦਰਿਆਈ ਪਾਣੀਆਂ ਉੱਤੇ ਦੂਜੇ ਸੂਬਿਆਂ ਦੀ ਨਿਰਭਰਤਾ ਬਣੀ ਹੋਈ ਹੈ। ਅਜਿਹੇ ਸਮੇਂ ਵਿੱਚ ਜੇ ਪੰਜਾਬ ਆਪਣੇ ਕੁਦਰਤੀ ਸਰੋਤਾਂ ਦਾ ਯੋਗ ਮੁੱਲ ਮੰਗਦਾ ਹੈ ਤਾਂ ਇਸ ਨੂੰ ਗੈਰ-ਵਾਜਬ ਨਹੀਂ ਕਿਹਾ ਜਾ ਸਕਦਾ। ਉਹਨਾਂ ਨੇ ਕਿਹਾ ਕਿ ਦੇਸ਼ ਵਿੱਚ ਪਹਿਲਾਂ ਵੀ ਇਹ ਸਿਧਾਂਤ ਮੰਨਿਆ ਗਿਆ ਹੈ ਕਿ ਕੁਦਰਤੀ ਸਰੋਤਾਂ ਵਾਲੇ ਸੂਬੇ ਨੂੰ ਉਸ ਦਾ ਬਣਦਾ ਲਾਭ ਮਿਲਣਾ ਚਾਹੀਦਾ ਹੈ। ਜੇ ਕੇਂਦਰ ਸਰਕਾਰ ਅਤੇ ਸਰਵਉੱਚ ਅਦਾਲਤ ਇਹ ਮੰਨਦੇ ਹਨ ਕਿ ਹਿਮਾਚਲ ਦੇ ਪਾਣੀ ਨਾਲ ਪੈਦਾ ਹੋਣ ਵਾਲੀ ਬਿਜਲੀ ਵਿੱਚ ਉਸ ਦਾ ਹੱਕ ਬਣਦਾ ਹੈ, ਤਾਂ ਫਿਰ ਇਹ ਸਵਾਲ ਵੀ ਉੱਠਦਾ ਹੈ ਕਿ ਪੰਜਾਬ ਦੇ ਦਰਿਆਵਾਂ ਦੇ ਪਾਣੀ ਨਾਲ ਦੂਜੇ ਸੂਬਿਆਂ ਨੂੰ ਮਿਲ ਰਹੇ ਲਾਭ ਦੇ ਬਦਲੇ ਪੰਜਾਬ ਦੇ ਹੱਕਾਂ ਉੱਤੇ ਚਰਚਾ ਕਿਉਂ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਰਾਜਸਥਾਨ ਦੇ ਮੁੱਖ ਮੰਤਰੀ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਰਾਜਸਥਾਨ ਦਾ ਪਾਣੀ ਉੱਤੇ ਹੱਕ ਇਤਿਹਾਸਕ ਸਮਝੌਤਿਆਂ ਅਤੇ ਬਾਅਦ ਦੀਆਂ ਅਲਾਟਮੈਂਟਾਂ 'ਤੇ ਅਧਾਰਿਤ ਹੈ ਅਤੇ ਕਿਸੇ ਕਿਸਮ ਦੀ ਰਾਇਲਟੀ ਦੇਣ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ। ਕਿਸੇ ਮਸਲੇ ਨੂੰ ਕੇਵਲ ਸਿਆਸੀ ਕਰਾਰ ਦੇ ਕੇ ਰੱਦ ਕਰਨਾ ਉਸ ਦਾ ਹੱਲ ਨਹੀਂ ਹੈ। ਸ ਰਵੀਇੰਦਰ ਸਿੰਘ ਨੇ ਕਿਹਾ ਕਿ ਪੰਜਾਬ ਕਿਸੇ ਵੀ ਸੂਬੇ ਦੇ ਵਿਕਾਸ ਦਾ ਵਿਰੋਧ ਨਹੀਂ ਕਰਦਾ, ਪਰ ਪੰਜਾਬ ਦੇ ਲੋਕਾਂ ਨੂੰ ਇਹ ਮੰਗ ਕਰਨ ਦਾ ਹੱਕ ਹੈ ਕਿ ਜਿਨ੍ਹਾਂ ਦਰਿਆਵਾਂ ਨੇ ਦੂਜੇ ਖੇਤਰਾਂ ਨੂੰ ਸਮਰੱਥ ਬਣਾਇਆ, ਉਨ੍ਹਾਂ ਦੇ ਮੂਲ ਸਰੋਤ ਸੂਬੇ ਨੂੰ ਕੀ ਮਿਲਿਆ? ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਦਾ ਮੁੱਦਾ ਕਿਸੇ ਪਾਰਟੀ ਦਾ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਦਾ ਹੈ। ਇਸ ਲਈ ਸਮੂਹ ਪੰਜਾਬੀ, ਕਿਸਾਨ ਸੰਸਥਾਵਾਂ ਅਤੇ ਰਾਜਨੀਤਿਕ ਧਿਰਾਂ ਨੂੰ ਇੱਕਜੁੱਟ ਹੋ ਕੇ ਪੰਜਾਬ ਦੇ ਜਾਇਜ਼ ਹੱਕਾਂ ਦੀ ਆਵਾਜ਼ ਬੁਲੰਦ ਕਰਦਿਆਂ ਸੰਘਰਸ਼ ਕਰਨਾਚਾਹੀਦਾ ਹੈ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
*The issue of royalty for Gang Canal water is linked to Punjab’s natural rights; it should not be viewed through a political lens: S. Ravi Inder Singh*
Chandigarh, November 7 — S. Ravi Inder Singh, a Sikh thinker, patron of the 'Shiromani Akali Dal (Punar Surjit)' , and former Speaker of the Punjab Legislative Assembly, has presented his perspective on the ongoing controversy regarding royalty for the Gang Canal (Bikaner Canal) water. He stated that this matter does not pertain to any single government or political party; rather, it concerns the rightful claims of Punjab over its river waters and natural resources. He noted that, according to historical records, an agreement reached on September 4, 1920, between the British Government, the Princely State of Bahawalpur, and the Princely State of Bikaner, made provisions for the allocation of Sutlej River water to the State of Bikaner. Following this agreement, the Gang Canal project was approved, and its construction was completed in 1927. Under this agreement, water from the Sutlej River was conveyed to the Bikaner region, and in exchange, a royalty was paid to Punjab. According to historical documents, these payments continued until 1960; however, they were subsequently discontinued, with reference to the Indus Waters Treaty and later water-sharing arrangements. The Gang Canal, constructed on the basis of this agreement, played a significant role in making the vast desert regions of Rajasthan cultivable. Documents recently made public by the Punjab government claim that Clause 13 of the agreement provided for the payment of "seigniorage" or royalty in exchange for the water, and that these payments continued until 1960. S. Ravinder Singh stated that during an inter-state meeting held in 1955 regarding the distribution of surplus Ravi-Beas waters, 8 MAF (million acre-feet) out of a total of 15.85 MAF was allocated to Rajasthan. However, it was also recorded at that time that the issues concerning the cost of water and infrastructure-related expenses would be considered separately—a matter that has yet to be addressed to this day.
S. Ravinder Singh pointed out that the current situation is such that Punjab’s groundwater level is continuously declining, and many blocks in the state have been declared "dark zones" (over-exploited areas) by central agencies; yet, other states remain dependent on Punjab’s river waters. Under these circumstances, if Punjab seeks fair compensation for its natural resources, it cannot be considered unreasonable. He added that the principle—that a state possessing natural resources should receive its due share of benefits—has already been acknowledged elsewhere in the country. If the Central Government and the Supreme Court acknowledge that Himachal Pradesh has a rightful claim to the electricity generated from its water resources, then the question arises: why can there not be a discussion regarding Punjab’s rights in exchange for the benefits that other states derive from the waters of Punjab’s rivers? He noted that the Chief Minister of Rajasthan has argued that Rajasthan’s claim to the water is based on historical agreements and subsequent allocations, and that there is no legal basis for paying any form of royalty. Dismissing an issue simply by labeling it as "political" does not constitute a solution. S. Ravi Inder Singh stated that while Punjab does not oppose the development of any other state, its people have every right to ask: what has the state—the original source of the rivers that empowered other regions—received in return? He emphasized that the issue of Punjab’s waters is not a matter concerning any single political party, but rather one that pertains to the future of generations to come. Therefore, all Punjabis, farmers' organizations, and political parties should unite and launch a struggle, raising their voices for the legitimate rights of Punjab. This statement was issued to the press by Media In-charge S. Tajinder Singh Pannu.
1
55
*ਕਾਲੇ ਨਵੰਬਰ ਚੁਰਾਸੀ ਦੇ ਯਾਦਗਾਰੀ ਦਿਨਾਂ ਵਿੱਚ ਸਿਆਸੀ ਰੈਲੀਆਂ ਕਰਨਾ ਕਾਂਗਰਸ ਦਾ ਸ਼ਰਮਨਾਕ ਕਾਰਾ - ਸ ਧਾਂਦਰਾ, ਸ ਕੋਹਲੀ।*
ਚੰਡੀਗੜ੍ਹ-: 4 ਨਵੰਬਰ () ਸ਼੍ਰੋਮਣੀ ਅਕਾਲੀਦਲ ਪੁਨਰ ਸੁਰਜੀਤ ਦੇ ਜਰਨਲ ਸਕੱਤਰ ਸ ਭਰਪੂਰ ਸਿੰਘ ਧਾਂਦਰਾ ਅਤੇ ਦਫਤਰ ਸਕੱਤਰ ਸ ਜਗਜੀਤ ਸਿੰਘ ਕੋਹਲੀ ਨੇ ਇਕ ਸਾਂਝੇ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਜਦੋਂ ਪੂਰਾ ਸਿੱਖ ਜਗਤ ਨਵੰਬਰ 1984 ਦੇ ਕਾਲੇ ਦਿਨਾਂ ਨੂੰ ਵਾਪਰੇ ਕਤਲੇਆਮ ਦੀ ਦੁਖਦਾਈ ਯਾਦ ਵਿੱਚ ਗਮਗੀਨ ਹੋਇਆ ਪਿਆ ਹੈ ਤਾਂ ਕਾਂਗਰਸ ਪਾਰਟੀ ਵੱਲੋਂ ਆਪਣੇ ਕਾਲੇ ਕਾਰਨਾਮਿਆਂ ਨੂੰ ਛੁਪਾਉਣ ਲਈ ਸਿਆਸੀ ਰੈਲੀਆਂ ਦੀ ਖੇਡ ਖੇਡੀ ਜਾ ਰਹੀ ਹੈ। ਦੋਹਾਂ ਆਗੂਆਂ ਨੇ ਕਿਹਾ ਜਦੋਂਕਿ ਗਾਂਧੀ ਪਰਿਵਾਰ ਨੂੰ ਇਸ ਕਤਲੇਆਮ ਦੀ ਜਿੰਮੇਵਾਰੀ ਲੈ ਕੇ ਸਿੱਖ ਕੌਮ ਤੋਂ ਮਾਫੀ ਮੰਗਣੀ ਚਾਹੀਦੀ ਸੀ, ਪਰ ਰਾਹੁਲ ਗਾਂਧੀ ਪਹਿਲਾਂ ਇਕ ਨਵੰਬਰ ਨੂੰ ਦਿੱਲੀ ਵਿੱਚ ਅਤੇ ਅੱਜ ਪੰਜਾਬ ਵਿੱਚ ਆਕੇ ਸਿਆਸੀ ਰੈਲੀਆਂ ਕਰ ਰਹੇ ਹਨ ਜੋ ਸਿਖਾਂ ਦੀਆਂ ਛਾਤੀਆਂ 'ਤੇ ਮੂੰਗ ਦਲਣ ਵਰਗੀ ਘਟਨਾ ਹੈ। ਕਾਂਗਰਸ ਪਾਰਟੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਿੱਖ ਕੌਮ ਆਪਣੇ ਬੱਚਿਆਂ, ਬਜ਼ੁਰਗਾਂ, ਨੌਜਵਾਨ ਦਾ ਕਤਲੇਆਮ ਅਤੇ ਬੀਬੀਆਂ ਦੀ ਹੋਈ ਬੇਪਤੀ ਕਦੇ ਨਹੀਂ ਭੁੱਲੇਗੀ ਅਤੇ ਇਹਨਾਂ ਦਿਨਾਂ ਵਿੱਚ ਕੀਤੀਆਂ ਰੈਲੀਆਂ ਦੀ ਵੰਗਾਰ ਨੂੰ ਕਬੂਲ ਕਰਕੇ ਇਸਦਾ ਜਵਾਬ ਚੋਣਾਂ ਵੇਲੇ ਜਰੂਰ ਦੇਵੇਗੀ। ਦੋਹਾਂ ਆਗੂਆਂ ਨੇ ਭਾਜਪਾ ਨੂੰ ਵੀ ਯਾਦ ਕਰਾਉਦਿਆਂ ਕਿਹਾ ਕਿ ਕਾਂਗਰਸ ਰੈਲੀਆਂ ਦੇ ਬਦਲੇ ਵਜੋਂ ਨਵੰਬਰ ਕਤਲੇਆਮ ਬਾਰੇ ਕੀਤੇ ਜਾਣ ਵਾਲੇ ਉਹਨਾਂ ਦੇ ਪ੍ਰੋਗਰਾਮ ਕੋਈ ਸਿਆਸੀ ਫਾਇਦਾ ਨਹੀਂ ਪਹੁੰਚਾ ਸਕਣਗੇ। ਜੇ ਭਾਜਪਾ ਸਰਕਾਰ ਵਾਕਈ ਸਿੱਖਾਂ ਦੀ ਹਮਦਰਦ ਹੋਣ ਦਾ ਦਮ ਭਰਦੀ ਹੈ ਤਾਂ ਉਹਨਾਂ ਨੂੰ ਕਤਲੇਆਮ ਵਿੱਚ ਸ਼ਾਮਲ ਟਾਈਟਲਰ, ਕਮਲਨਾਥ ਵਰਗਿਆਂ ਨੂੰ ਜੇਲ੍ਹ ਵਿੱਚ ਸੁਟਣਾ ਚਾਹੀਦਾ ਹੈ ਅਤੇ ਸਿੱਖ ਬੰਦੀਆਂ ਖਿਲਾਫ ਦੁਸ਼ਮਣੀ ਭਰਿਆ ਰਵੱਈਆ ਤਿਆਗਕੇ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
Holding Political Rallies During the Memorial Days of Dark November '84 is a Shameful Act by Congress – S. Dhandra, S. Kohli
Chandigarh - November 4:
Shiromani Akali Dal Punar Surjit General Secretary S. Bharpoor Singh Dhandra and Office Secretary S. Jagjit Singh Kohli stated in a joint press release that while the entire Sikh world is grief-stricken in memory of the tragic massacre that took place during the dark days of November 1984, the Congress party is playing the game of holding political rallies to hide its dark deeds.
Both leaders said that instead of taking responsibility for this massacre and apologizing to the Sikh nation, Rahul Gandhi held political rallies in Delhi on November 1st and is doing the same in Punjab today, which is akin to rubbing salt into the wounds of the Sikhs. The Congress party must remember that the Sikh nation will never forget the massacre of its children, elders, youth, and the desecration/dishonor of its women, and by accepting the challenge of these rallies held during these days, they will definitely give a befitting reply during elections.
Reminding the BJP, both leaders also stated that the programs organized by them regarding the November massacre in response to Congress rallies will not bring any political benefit. If the BJP government truly claims to be a sympathizer of the Sikhs, it should put those involved in the massacre, like Tytler and Kamal Nath, behind bars, and immediately release Sikh detainees by abandoning its hostile attitude toward them.
This statement was issued to the press by Media Incharge S. Tejinder Singh Pannu.
1
54
ਮੁੱਖ ਸਕੱਤਰ ਉਚ ਅਦਾਲਤ ਨੂੰ ਦੱਸਣ ਕਿ ਸਰਕਾਰ ਦੀ ਰਾਜਨੀਤਿਕ ਇੱਛਾ ਸ਼ਕਤੀ ਦੀ ਘਾਟ ਕਾਰਨ ਉਹ ਬਲੀ ਦਾ ਬੱਕਰਾ ਬਣ ਰਹੇ ਹਨ- ਗਿਆਨੀ ਹਰਪ੍ਰੀਤ ਸਿੰਘ।
ਚੰਡੀਗੜ੍ਹ-: 3 ਨਵੰਬਰ () ਸੂਬੇ ਵਾਸਤੇ ਇਹ ਬੜੀ ਹੀ ਨਮੋਸ਼ੀ ਭਰੀ ਸਥਿੱਤੀ ਹੈ ਕਿ ਉਚ ਅਦਾਲਤ ਵੱਲੋਂ ਰਾਜ ਦੇ ਪ੍ਰਸ਼ਾਸਕੀ ਮੁਖੀ ਖਿਲਾਫ ਨਿਤ ਦਿਹਾੜੇ ਸਖਤ ਟਿਪਣੀਆਂ, ਜੁਰਮਾਨਾ 'ਤੇ ਹੁਣ ਬਾਕਾਇਦਾ ਮਾਨਹਾਨੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ ਪਰ ਸੂਬਾ ਸਰਕਾਰ ਮੂਕ ਦਰਸ਼ਕ ਬਣ ਕੇ ਸਿਰਫ ਤਮਾਸ਼ਾ ਵੇਖ ਰਹੀ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਕੀਤਾ। ਉਹਨਾਂ ਕਿਹਾ ਕਿ ਅਦਾਲਤ ਮੂਹਰੇ ਨਿੰਮੋਝੂਣਾ ਬਣ ਕੇ ਮੁੱਖ ਸਕੱਤਰ ਰਿਪੋਰਟ ਰੱਖ ਰਿਹਾ ਹੈ ਕਿ ਮੁਲਾਜ਼ਮਾਂ ਦਾ ਕੁਲ ਬਕਾਇਆ 32418 ਕਰੋੜ ਬਣਦਾ ਹੈ ਜਿਸਦੇ ਭੁਗਤਾਨ ਨਾਲ ਸੂਬੇ ਦਾ ਵਿਤੀ ਬੋਝ ਬਹੁਤ ਵੱਧ ਜਾਵੇਗਾ। ਮੁੱਖ ਸਕੱਤਰ ਅਦਾਲਤ ਨੂੰ ਇਹ ਕਿਉਂ ਨਹੀਂ ਦੱਸਦੇ ਕਿ ਵੋਟ ਬਟੋਰੂ ਸਹੂਲਤਾਂ ਅਤੇ ਉਹਨਾਂ ਦੀ ਇਸ਼ਤਿਹਾਰ ਬਾਜੀ ਨਾਲ ਸੂਬੇ ਦਾ ਵਿਤੀ ਬੋਝ ਕਿੰਨਾ ਵਧਿਆ ਹੈ? ਇਹ ਬਕਾਇਆ ਰਾਸ਼ੀ ਮੁਲਾਜ਼ਮਾਂ ਦਾ ਹੱਕ ਅਤੇ ਉਹਨਾਂ ਦੀ ਮਿਹਨਤ ਦਾ ਮੁੱਲ ਹੈ ਜਿਸਨੂੰ ਅਦਾ ਕਰਨਾ ਸਰਕਾਰ ਦੀ ਜਿੰਮੇਵਾਰੀ ਹੈ। ਮੁੱਖ ਸਕੱਤਰ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਇਹ ਬਕਾਇਆ ਨਾਲ ਦੀ ਨਾਲ ਦੇਣ ਦੀ ਬਜਾਏ ਏਨਾ ਵਧਣ ਕਿਉਂ ਦਿੱਤਾ ਗਿਆ। ਸਰਕਾਰਾਂ ਵਿੱਚ ਇਹ ਕਿਸ ਦੀ ਨਲਾਇਕੀ ਸੀ ਜਿਸਨੇ ਮੁਲਾਜਮਾਂ ਦਾ ਹੱਕ ਮਾਰਕੇ ਇਸ ਪੈਸੇ ਨੂੰ ਹੋਰਨਾਂ ਥਾਵਾਂ 'ਤੇ ਵਰਤਿਆ। ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਦੇ ਅਖੀਰ ਵਿੱਚ ਕਿਹਾ ਕਿ ਮੁਲਾਜ਼ਮਾਂ ਦਾ ਬਕਾਇਆ ਦੇਣ ਦੀ ਬਜਾਏ ਸਰਕਾਰ ਨੇ, ਜਿਸ ਅਧਿਕਾਰੀ ਦੁਆਰਾ ਰਾਜ ਦਾ ਪ੍ਰਸ਼ਾਸਕੀ ਕੰਮਕਾਰ ਠੀਕ ਢੰਗ ਨਾਲ ਚਲਾਉਣ ਦੀ ਜਿੰਮੇਵਾਰੀ ਨਿਭਾਉਣੀ ਹੈ, ਉਸਨੂੰ ਅਦਾਲਤ ਦੇ ਰਹਿਮੋ ਕਰਮ 'ਤੇ ਛੱਡ ਰੱਖਿਆ ਹੈ। ਇਸਤੋਂ ਪਤਾ ਲਗਦਾ ਹੈ ਕਿ ਸਰਕਾਰ ਆਪਣੇ ਗੁਨਾਹਾਂ ਦਾ ਭਾਰ ਆਪਣੇ ਅਧਿਕਾਰੀਆਂ 'ਤੇ ਪਾ ਕੇ ਸੁਰਖਰੂ ਮਹਿਸੂਸ ਕਰ ਰਹੀ ਹੈ, ਪਰ ਇਸਦਾ ਖਮਿਆਜਾ ਭੁਗਤਣਾ ਹੀ ਪਵੇਗਾ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
"The Chief Secretary should inform the High Court that he is being made a scapegoat due to the lack of political willpower of the government - Giani Harpreet Singh."
Chandigarh, November 3: It is a deeply embarrassing situation for the state that the High Court is daily making strict remarks, imposing fines, and now initiating formal contempt proceedings against the administrative head of the state, while the state government is acting as a mute spectator, merely watching the show.
These views were expressed by Giani Harpreet Singh, President of Shiromani Akali Dal (Punar-Surjit), in a written press statement. He said that the Chief Secretary is presenting reports before the court in a dismayed manner, stating that the total pending dues of the employees amount to ₹32,418 crore, the payment of which will heavily increase the state's financial burden.
"Why does the Chief Secretary not inform the court how much financial burden has been added to the state due to vote-bank freebies and their publicity campaigns?" he asked. He further added that this pending amount is the right of the employees and the reward for their hard work, which the government is obligated to pay.
The Chief Secretary should also clarify why these arrears were allowed to accumulate to such an extent instead of being paid routinely. Whose incompetence within the governments led to withholding the rights of the employees and diverting those funds elsewhere?
Giani Harpreet Singh concluded the statement by saying that instead of paying the employees' dues, the government has left the officer—responsible for ensuring the smooth administrative functioning of the state—at the mercy of the court. This demonstrates that the government feels absolved by shifting the burden of its own misdeeds onto its officers; however, they will inevitably have to face the consequences.
This statement was issued to the press by Media In-charge S. Tajinder Singh Pannu.
1
31
ਮੁਲਾਜ਼ਮਾਂ ਦਾ ਡੀ ਏ ਬਕਾਇਆ ਮਾਮਲਾ।
"ਸੂਬੇ ਵਾਸਤੇ ਇਹ ਬੜੀ ਹੀ ਨਮੋਸ਼ੀ ਭਰੀ ਸਥਿੱਤੀ ਹੈ
ਕਿ ਉਚ ਅਦਾਲਤ ਵੱਲੋਂ ਰਾਜ ਦੇ ਪ੍ਰਸ਼ਾਸਕੀ ਮੁਖੀ ਖਿਲਾਫ ਨਿਤ ਦਿਹਾੜੇ ਸਖਤ ਟਿਪਣੀਆਂ, ਜੁਰਮਾਨਾ 'ਤੇ
ਹੁਣ ਬਾਕਾਇਦਾ ਮਾਨਹਾਨੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ ਪਰ ਸੂਬਾ ਸਰਕਾਰ ਬਕਾਇਆ ਅਦਾ ਕਰਨ ਦੀ ਬਜਾਏ
ਮੂਕ ਦਰਸ਼ਕ ਬਣ ਕੇ ਸਿਰਫ ਤਮਾਸ਼ਾ ਵੇਖ ਰਹੀ ਹੈ"
-ਗਿਆਨੀ ਹਰਪ੍ਰੀਤ ਸਿੰਘ
( ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ )
28
*ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਐਸ ਸੀ ਵਿੰਗ ਵੱਲੋਂ ਕੁਝ ਹੋਰ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ - ਸ ਹਰਵੇਲ ਸਿੰਘ ਮਾਧੋਪੁਰ।*
ਫਤਿਹਗੜ੍ਹ ਸਾਹਿਬ-: 31 ਅਕਤੂਬਰ() ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਐਸ ਸੀ ਵਿੰਗ ਦੇ ਪ੍ਰਧਾਨ ਸ ਹਰਵੇਲ ਸਿੰਘ ਮਾਧੋਪੁਰ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਸਲਾਹ ਮਸ਼ਵਰਾ ਕਰਕੇ ਐਸ ਸੀ ਵਿੰਗ ਦਾ ਵਿਸਥਾਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪਾਰਟੀ ਦੇ ਬਹੁਤ ਹੀ ਸੂਝਵਾਨ ਅਤੇ ਸੀਨੀਅਰ ਆਗੂਆਂ ਨੂੰ ਐਸ ਸੀ ਵਿੰਗ ਦੇ ਸਲਾਹਕਾਰ ਨਿਯੁਕਤ ਕੀਤਾ ਗਿਆ ਜਿੰਨਾ ਦੇ ਤਜਰਬੇ ਤੋਂ ਲਾਭ ਲੈ ਕੇ ਵਿੰਗ ਮਜਬੂਤੀ ਨਾਲ ਕੰਮ ਕਰੇਗਾ। ਨਵੇਂ ਨਿਯੁਕਤ ਕੀਤੇ ਗਏ ਅਹੁਦੇਦਾਰਾਂ ਦਾ ਵੇਰਵਾ ਇਸ ਤਰਾਂ ਹੈ-;
ਸਲਾਹਕਾਰ ਕਮੇਟੀ
1. ਸਰਵਣ ਸਿੰਘ ਫਿਲੌਰ
2. ਜਸਟਿਸ ਨਿਰਮਲ ਸਿੰਘ
3. ਅਜੈਪਾਲ ਸਿੰਘ ਮੀਰਾਂਕੋਟ
4. ਮਲਕੀਤ ਸਿੰਘ ਚੰਗਾਲ
5. ਭਗਤ ਸਿੰਘ ਪੰਜਕੋਹਾ
6. ਤੇਜਾ ਸਿੰਘ ਅਕਲੀਆ।
ਸੀਨੀਅਰ ਮੀਤ ਪ੍ਰਧਾਨ
1. ਕੈਪਟਨ ਹਰਜਿੰਦਰ ਸਿੰਘ ਮਾਨੂੰਪੁਰ।
ਮੀਤ ਪ੍ਰਧਾਨ
1. ਕੁਲਦੀਪ ਸਿੰਘ ਖਰੜ
2. ਹੰਸਾ ਸਿੰਘ ਰਾਮਪੁਰਾ
3. ਗੁਰਮੀਤ ਸਿੰਘ ਰਠੌੜ
ਜਨਰਲ ਸਕੱਤਰ
1. ਪ੍ਰਿੰਸੀਪਲ ਮੋਹਣ ਸਿੰਘ
2. ਪ੍ਰਿਤਪਾਲ ਸਿੰਘ ਹਵੇਲੀ
3. ਦਵਿੰਦਰ ਸਿੰਘ ਤੇਜਾ
4. ਨਰਿੰਦਰਪਾਲ ਸਿੰਘ ਸੇਹਰੀ
ਸਕੱਤਰ
1. ਗੁਰਵਿੰਦਰ ਸਿੰਘ ਮੜੋਲੀਆਂ
ਜਥੇਬੰਦਕ ਸਕੱਤਰ
1. ਡਾ ਰਵਿੰਦਰ ਸਿੰਘ ਭਾਂਖਰ
2. ਪ੍ਰੇਮ ਸਿੰਘ ਖ਼ਾਲਸਾ
3. ਕੈਪਟਨ ਦਿਲਬਾਰਾ ਸਿੰਘ
4. ਗੁਰਜੰਟ ਸਿੰਘ ਬਹਿਮਣ
5. ਸਤਪਾਲ ਸਿੰਘ ਮਾਛੀਵਾੜਾ
6. ਤਿਰਲੋਕ ਸਿੱਘ ਮੈਨੇਜਰ
ਪ੍ਰਚਾਰ ਸਕੱਤਰ
1. ਜਰਨੈਲ ਸਿੰਘ ਪਿਪਲ ਮਾਜਰਾ
2. ਦਰਸ਼ਨ ਸਿੰਘ ਫੌਜੀ
3. ਪਰਮਿੰਦਰ ਸਿੰਘ ਰੋੜੇਵਾਲਾ
4. ਨਿਰਮਲ ਸਿੰਘ ਸਤੌਂਦਾ
5. ਗੁਰਵੰਤ ਸਿੰਘ ਖਮਾਣੋਂ ਕਲਾਂ
6. ਭੀਮ ਸਿੰਘ ਟੌਹੜਾ
7. ਮਨਜੀਤ ਸਿੰਘ ਰਾਜਪੁਰਾ
8. ਜਥੇਦਾਰ ਕਸ਼ਮੀਰਾ ਸਿੰਘ
9. ਬਲਬੀਰ ਸਿੰਘ
ਸ ਹਰਵੇਲ ਸਿੰਘ ਨੇ ਕਿਹਾ ਕਿ ਨਵੇਂ ਅਹੁਦੇਦਾਰ ਪਾਰਟੀ ਪ੍ਰਤੀ ਵਫਾਦਾਰ ਅਤੇ ਤਨਦੇਹੀ ਨਾਲ ਕੰਮ ਕਰਨ ਵਾਲੇ ਆਗੂ ਹਨ, ਨਵੀਂ ਜਿੰਮੇਵਾਰੀ ਨਾਲ ਹੋਰ ਵੀ ਸੁਚੱਜੇ ਢੰਗ ਨਾਲ ਕੰਮ ਕਰਨਗੇ। ਪ੍ਰੈੱਸ ਨੂੰ ਇਹ ਜਾਣਕਾਰੀ ਦਫਤਰ ਸਕੱਤਰ ਸ ਜਗਜੀਤ ਸਿੰਘ ਕੋਹਲੀ ਅਤੇ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਦਿੱਤੀ ਗਈ।
*New Appointments Made by the SC Wing of Shiromani Akali Dal (Punar-Surjit) – S. Harvel Singh Madhopur*
Fatehgarh Sahib, October 31 – S. Harvel Singh Madhopur, President of the SC Wing of Shiromani Akali Dal (Punar-Surjit), stated in a written press release that the SC Wing has been expanded following consultations with Party President Giani Harpreet Singh. He mentioned that highly astute and senior party leaders have been appointed as advisors to the SC Wing; the wing will benefit from their experience and work with greater strength. The details of the newly appointed office-bearers are as follows:
Advisory Committee
1. Sarwan Singh Phillaur
2. Justice Nirmal Singh
3. Ajaypal Singh Mirankot
4. Malkit Singh Changal
5. Bhagat Singh Panjkoha
6. Teja Singh Aklia
Senior Vice President
1. Captain Harjinder Singh Manupur Vice Presidents
2. Kuldeep Singh Kharar
3. Hansa Singh Rampura
4. Gurmeet Singh Rathaur
General Secretaries
1. Principal Mohan Singh
2. Pritpal Singh Haveli
3. Davinder Singh Teja
4. Narinderpal Singh Sehri
Secretary
1. Gurwinder Singh Marolian
Organizing Secretaries
1. Dr. Ravinder Singh Bhankhar
2. Prem Singh Khalsa
3. Captain Dilbara Singh
4. Gurjant Singh Bahman
5. Satpal Singh Machhiwara
6. Tirlok Singh Manager
Publicity Secretaries
1. Jarnail Singh Pipal Majra
2. Darshan Singh Fauji
3. Parminder Singh Rorewala
4. Nirmal Singh Satonda
5. Gurwant Singh Khamano Kalan
6. Bhim Singh Tohra
7. Manjit Singh Rajpura
8. Jathedar Kashmira Singh
9. Balbir Singh
S. Harvel Singh stated that the new office-bearers are leaders who are loyal to the party and work with dedication; [they have accepted] this new responsibility... They will work in an even more efficient manner. This information was provided to the press by Office Secretary S. Jagjit Singh Kohli and Media In-charge S. Tajinder Singh Pannu.
1
41
*ਵੋਟ ਰਾਜਨੀਤੀ ਵਿੱਚ ਪਹਿਲਕਦਮੀ ਫਾਇਦੇਮੰਦ ਹੋ ਸਕਦੀ ਹੈ, ਪਰ ਲੋਕ ਮੁੱਦਿਆਂ ਤੋਂ ਅੱਖਾਂ ਮੀਟਣ ਵਾਲੇ ਜਿਤਣ ਦੀ ਆਸ ਨਾ ਰੱਖਣ - ਗਿਆਨੀ ਹਰਪ੍ਰੀਤ ਸਿੰਘ।*
ਚੰਡੀਗੜ੍ਹ-: 31 ਅਕਤੂਬਰ () ਜਿਹੜੀਆਂ ਪਾਰਟੀਆਂ ਵੋਟ ਦੀ ਰਾਜਨੀਤੀ ਕਰਦੀਆਂ ਹਨ, ਉਹਨਾਂ ਵੱਲੋਂ ਕੀਤੀ ਗਈ ਪਹਿਲਕਦਮੀ ਰਾਜਨੀਤਿਕ ਤੋਰ 'ਤੇ ਫਾਇਦੇਮੰਦ ਹੋ ਸਕਦੀ ਹੈ। ਪਰ ਲੋਕਾਂ ਦੇ ਮੁੱਖ ਮੁੱਦਿਆਂ ਤੋਂ ਅੱਖਾਂ ਮੀਟਣ ਵਾਲੇ ਕਿਸੇ ਵੀ ਯੋਜਨਾਬੰਦੀ ਨਾਲ ਜਿੱਤਣ ਦੀ ਆਸ ਕਦੇ ਨਾ ਰੱਖਣ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਕੀਤਾ ਜੋ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਜਾਰੀ ਕੀਤੀ ਗਈ ਪਹਿਲੀ ਸੂਚੀ 'ਤੇ ਪ੍ਰਤੀਕਿਰਿਆ ਦੇ ਰਹੇ ਸਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਨਸ਼ਿਆਂ ਨਾਲ ਮਰਨ ਵਾਲਿਆਂ ਦੀਆਂ ਲਾਸ਼ਾਂ, ਉਹਨਾਂ ਦੇ ਵਾਰਸਾਂ ਤੋਂ ਖੋਹਣ ਲਈ ਪੁਲਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ, ਨਸ਼ੇ ਦੇ ਵਪਾਰੀਆਂ ਖਿਲਾਫ ਆਵਾਜ ਉਠਾਉਣ ਵਾਲਿਆਂ ਦੇ ਦਿਨ ਦਿਹਾੜੇ ਕਤਲ ਹੋ ਰਹੇ ਹਨ ਅਤੇ ਪੰਜਾਬ ਭਰ ਵਿੱਚ ਗੈਂਗਸਟਰਵਾਦ ਦਨਦਨਾਉਂਦਾ ਫਿਰ ਰਿਹਾ ਹੈ। ਛੋਟੇ ਵਪਾਰੀਆਂ, ਕਾਰੋਬਾਰੀਆਂ ਜਾਂ ਨੌਕਰੀ ਪੇਸ਼ਾ ਲੋਕਾਂ ਤੋਂ ਧਮਕੀ ਦੇ ਕੇ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਕਿਤੇ ਵੀ, ਕਿਸੇ ਨੂੰ ਵੀ ਗੋਲੀ ਮਾਰ ਦੇਣਾ ਉਹਨਾਂ ਲਈ ਬੱਚਿਆਂ ਦੀ ਖੇਡ ਵਾਂਗ ਹੈ। ਪਰ ਪੰਜਾਬ ਸਰਕਾਰ, ਜਿਸਨੇ ਲੋਕਾਂ ਦੀ ਸੁਰੱਖਿਆ ਅਤੇ ਸੁੱਖ-ਸਹੂਲਤਾਂ ਦੀ ਗਾਰੰਟੀ ਦਿੱਤੀ ਸੀ, ਫੋਕੇ ਦਮਗਜੇ ਮਾਰ ਕੇ ਦੁਬਾਰਾ ਜਿਤਣ ਦੇ ਸੁਪਨੇ ਵੇਖ ਰਹੀ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਆਮ ਲੋਕਾਂ ਚੋਂ ਉਠਣ ਦਾ ਦਾਅਵਾ ਕਰਨ ਵਾਲੇ ਏਨੇ ਖਾਸ ਬਣ ਚੁੱਕੇ ਹਨ ਕਿ ਹੁਣ ਕਿਸੇ ਪੀੜਤ ਪਰਿਵਾਰ ਨੂੰ ਮਿਲਣ, ਲੋਕਾਂ ਦੇ ਸਵਾਲ ਸੁਣਨ ਅਤੇ ਜਵਾਬ ਦੇਣ ਤੋਂ ਪੂਰੀ ਤਰਾਂ ਪਾਸਾ ਵੱਟ ਚੁੱਕੇ ਹਨ। ਉਹ ਇਹ ਭੁੱਲ ਚੁੱਕੇ ਹਨ ਕਿ ਏਨੇ ਭਾਰੇ ਬਹੁਮਤ ਨਾਲ ਜਿਤਾਉਣ ਵਾਲੇ ਲੋਕ ਘਰਾਂ ਨੂੰ ਤੋਰਨ ਲੱਗਿਆਂ ਵੀ ਦੂਜੀ ਵਾਰ ਨਹੀਂ ਸੋਚਦੇ। ਜਿਸਦੀਆਂ ਪਹਿਲੀਆਂ ਮਿਸਾਲਾਂ ਇਹਨਾਂ ਦੇ ਸਾਹਮਣੇ ਹਨ ਅਤੇ ਇਹ ਉਹਨਾਂ ਦੀਆਂ ਉਦਾਹਰਣਾਂ ਵੀ ਦੇਂਦੇ ਰਹਿੰਦੇ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇ ਇਸ ਸਰਕਾਰ ਦੇ ਮੁਖੀ ਵਿੱਚ ਜਰਾ ਵੀ ਇਨਸਾਨੀਅਤ ਬਚੀ ਹੈ ਤਾਂ ਉਹਨਾਂ ਨੂੰ ਭੰਮੇ ਕਲਾਂ ਵਾਲੇ ਨੌਜਵਾਨ ਦੀ ਲਾਸ਼ ਉਸਦੇ ਪਰਿਵਾਰ ਨੂੰ ਦੇਕੇ ਉਹਨਾਂ ਤੋਂ ਮਾਫੀ ਮੰਗਦਿਆਂ ਹੋਇਆਂ ਪੂਰਾ ਮੁਆਵਜਾ ਦੇਣਾ ਚਾਹੀਦਾ ਹੈ। ਮਾਨਸਾ ਵਿਚ ਲੋਕਾਂ ਨਾਲ ਧੱਕੇਸ਼ਾਹੀ ਕਰਨ ਵਾਲੇ ਪੁਲਸ ਅਫਸਰਾਂ ਨੂੰ ਸਸਪੈਂਡ ਕਰਕੇ ਗ੍ਰਿਫਤਾਰ ਕੀਤੇ ਸਾਰੇ ਨੌਜਵਾਨਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ। ਸ਼ਹੀਦ ਪਰਵਿੰਦਰ ਸਿੰਘ ਦੇ ਪਰਿਵਾਰ ਨਾਲ ਵੀ ਮੁਲਾਕਾਤ ਕਰਕੇ ਤੁਰੰਤ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ। ਬਿਆਨ ਦੇ ਅਖੀਰ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਲੋਕਾਂ ਵਿੱਚੋਂ ਉਠੇ ਲੋਕਾਂ ਨੂੰ ਆਮ ਲੋਕਾਂ ਨਾਲ ਸਾਂਝ ਬਣਾ ਕੇ ਰੱਖਣੀ ਚਾਹੀਦੀ ਹੈ ਨਾ ਕਿ ਉਹਨਾਂ ਦੇ ਹਾਕਮ ਬਣ ਕੇ ਜੁਲਮ ਦੀ ਲਕੀਰ ਖਿਚਣੀ ਚਾਹੀਦੀ ਹੈ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
*Taking the initiative in electoral politics can be advantageous, but those who turn a blind eye to the core issues of the people should not expect to win — Giani Harpreet Singh.*
Chandigarh, October 31 — Initiatives taken by political parties engaged in electoral politics may prove politically beneficial. However, those who ignore the primary concerns of the public should never expect to secure a victory through any strategic planning. This observation was made by Giani Harpreet Singh, President of 'Shiromani Akali Dal Punar-Surjit' (Revival), in a written press statement issued in response to the Aam Aadmi Party’s first list of candidates. Giani Harpreet Singh stated that the police force is being misused to forcibly take the bodies of drug-related fatalities away from their grieving families; individuals who speak out against drug traffickers are being murdered in broad daylight; and gangsterism is running rampant across Punjab. Small traders, business owners, and salaried professionals are being threatened and extorted for money. For the perpetrators, shooting someone—anywhere, at any time—is as trivial as child's play. Yet, the Punjab government—which had guaranteed the safety and well-being of the public—is busy making empty, boastful claims while dreaming of winning another term.
Giani Harpreet Singh remarked that those who once claimed to have risen from the ranks of the common people have become so detached and 'elite' that they now completely avoid meeting grieving families, listening to the public's concerns, or providing any answers. They seem to have forgotten that the very people who granted them such an overwhelming mandate would not hesitate for a second to send them packing. Precedents for this already exist—examples that they themselves frequently cite. Giani Harpreet Singh stated that if the head of this government retains even a shred of humanity, he should return the body of the youth from Bhamme Kalan to his family, offer an apology, and provide full compensation. Furthermore, the police officers responsible for the high-handedness against the people in Mansa should be suspended, and all the arrested youths should be released. He added that the authorities should also meet with the family of the late Parvinder Singh and resolve the issue immediately. In his concluding remarks, Giani Harpreet Singh emphasized that those who rise from among the people should maintain a bond with the common public, rather than acting as oppressors who inflict cruelty upon them. This statement was released to the press by Media In-charge S. Tajinder Singh Pannu.
21
*ਵੋਟ ਰਾਜਨੀਤੀ ਵਿੱਚ ਪਹਿਲਕਦਮੀ ਫਾਇਦੇਮੰਦ ਹੋ ਸਕਦੀ ਹੈ, ਪਰ ਲੋਕ ਮੁੱਦਿਆਂ ਤੋਂ ਅੱਖਾਂ ਮੀਟਣ ਵਾਲੇ ਜਿਤਣ ਦੀ ਆਸ ਨਾ ਰੱਖਣ - ਗਿਆਨੀ ਹਰਪ੍ਰੀਤ ਸਿੰਘ।*
ਚੰਡੀਗੜ੍ਹ-: 31 ਅਕਤੂਬਰ () ਜਿਹੜੀਆਂ ਪਾਰਟੀਆਂ ਵੋਟ ਦੀ ਰਾਜਨੀਤੀ ਕਰਦੀਆਂ ਹਨ, ਉਹਨਾਂ ਵੱਲੋਂ ਕੀਤੀ ਗਈ ਪਹਿਲਕਦਮੀ ਰਾਜਨੀਤਿਕ ਤੋਰ 'ਤੇ ਫਾਇਦੇਮੰਦ ਹੋ ਸਕਦੀ ਹੈ। ਪਰ ਲੋਕਾਂ ਦੇ ਮੁੱਖ ਮੁੱਦਿਆਂ ਤੋਂ ਅੱਖਾਂ ਮੀਟਣ ਵਾਲੇ ਕਿਸੇ ਵੀ ਯੋਜਨਾਬੰਦੀ ਨਾਲ ਜਿੱਤਣ ਦੀ ਆਸ ਕਦੇ ਨਾ ਰੱਖਣ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਕੀਤਾ ਜੋ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਜਾਰੀ ਕੀਤੀ ਗਈ ਪਹਿਲੀ ਸੂਚੀ 'ਤੇ ਪ੍ਰਤੀਕਿਰਿਆ ਦੇ ਰਹੇ ਸਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਨਸ਼ਿਆਂ ਨਾਲ ਮਰਨ ਵਾਲਿਆਂ ਦੀਆਂ ਲਾਸ਼ਾਂ, ਉਹਨਾਂ ਦੇ ਵਾਰਸਾਂ ਤੋਂ ਖੋਹਣ ਲਈ ਪੁਲਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ, ਨਸ਼ੇ ਦੇ ਵਪਾਰੀਆਂ ਖਿਲਾਫ ਆਵਾਜ ਉਠਾਉਣ ਵਾਲਿਆਂ ਦੇ ਦਿਨ ਦਿਹਾੜੇ ਕਤਲ ਹੋ ਰਹੇ ਹਨ ਅਤੇ ਪੰਜਾਬ ਭਰ ਵਿੱਚ ਗੈਂਗਸਟਰਵਾਦ ਦਨਦਨਾਉਂਦਾ ਫਿਰ ਰਿਹਾ ਹੈ। ਛੋਟੇ ਵਪਾਰੀਆਂ, ਕਾਰੋਬਾਰੀਆਂ ਜਾਂ ਨੌਕਰੀ ਪੇਸ਼ਾ ਲੋਕਾਂ ਤੋਂ ਧਮਕੀ ਦੇ ਕੇ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਕਿਤੇ ਵੀ, ਕਿਸੇ ਨੂੰ ਵੀ ਗੋਲੀ ਮਾਰ ਦੇਣਾ ਉਹਨਾਂ ਲਈ ਬੱਚਿਆਂ ਦੀ ਖੇਡ ਵਾਂਗ ਹੈ। ਪਰ ਪੰਜਾਬ ਸਰਕਾਰ, ਜਿਸਨੇ ਲੋਕਾਂ ਦੀ ਸੁਰੱਖਿਆ ਅਤੇ ਸੁੱਖ-ਸਹੂਲਤਾਂ ਦੀ ਗਾਰੰਟੀ ਦਿੱਤੀ ਸੀ, ਫੋਕੇ ਦਮਗਜੇ ਮਾਰ ਕੇ ਦੁਬਾਰਾ ਜਿਤਣ ਦੇ ਸੁਪਨੇ ਵੇਖ ਰਹੀ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਆਮ ਲੋਕਾਂ ਚੋਂ ਉਠਣ ਦਾ ਦਾਅਵਾ ਕਰਨ ਵਾਲੇ ਏਨੇ ਖਾਸ ਬਣ ਚੁੱਕੇ ਹਨ ਕਿ ਹੁਣ ਕਿਸੇ ਪੀੜਤ ਪਰਿਵਾਰ ਨੂੰ ਮਿਲਣ, ਲੋਕਾਂ ਦੇ ਸਵਾਲ ਸੁਣਨ ਅਤੇ ਜਵਾਬ ਦੇਣ ਤੋਂ ਪੂਰੀ ਤਰਾਂ ਪਾਸਾ ਵੱਟ ਚੁੱਕੇ ਹਨ। ਉਹ ਇਹ ਭੁੱਲ ਚੁੱਕੇ ਹਨ ਕਿ ਏਨੇ ਭਾਰੇ ਬਹੁਮਤ ਨਾਲ ਜਿਤਾਉਣ ਵਾਲੇ ਲੋਕ ਘਰਾਂ ਨੂੰ ਤੋਰਨ ਲੱਗਿਆਂ ਵੀ ਦੂਜੀ ਵਾਰ ਨਹੀਂ ਸੋਚਦੇ। ਜਿਸਦੀਆਂ ਪਹਿਲੀਆਂ ਮਿਸਾਲਾਂ ਇਹਨਾਂ ਦੇ ਸਾਹਮਣੇ ਹਨ ਅਤੇ ਇਹ ਉਹਨਾਂ ਦੀਆਂ ਉਦਾਹਰਣਾਂ ਵੀ ਦੇਂਦੇ ਰਹਿੰਦੇ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇ ਇਸ ਸਰਕਾਰ ਦੇ ਮੁਖੀ ਵਿੱਚ ਜਰਾ ਵੀ ਇਨਸਾਨੀਅਤ ਬਚੀ ਹੈ ਤਾਂ ਉਹਨਾਂ ਨੂੰ ਭੰਮੇ ਕਲਾਂ ਵਾਲੇ ਨੌਜਵਾਨ ਦੀ ਲਾਸ਼ ਉਸਦੇ ਪਰਿਵਾਰ ਨੂੰ ਦੇਕੇ ਉਹਨਾਂ ਤੋਂ ਮਾਫੀ ਮੰਗਦਿਆਂ ਹੋਇਆਂ ਪੂਰਾ ਮੁਆਵਜਾ ਦੇਣਾ ਚਾਹੀਦਾ ਹੈ। ਮਾਨਸਾ ਵਿਚ ਲੋਕਾਂ ਨਾਲ ਧੱਕੇਸ਼ਾਹੀ ਕਰਨ ਵਾਲੇ ਪੁਲਸ ਅਫਸਰਾਂ ਨੂੰ ਸਸਪੈਂਡ ਕਰਕੇ ਗ੍ਰਿਫਤਾਰ ਕੀਤੇ ਸਾਰੇ ਨੌਜਵਾਨਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ। ਸ਼ਹੀਦ ਪਰਵਿੰਦਰ ਸਿੰਘ ਦੇ ਪਰਿਵਾਰ ਨਾਲ ਵੀ ਮੁਲਾਕਾਤ ਕਰਕੇ ਤੁਰੰਤ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ। ਬਿਆਨ ਦੇ ਅਖੀਰ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਲੋਕਾਂ ਵਿੱਚੋਂ ਉਠੇ ਲੋਕਾਂ ਨੂੰ ਆਮ ਲੋਕਾਂ ਨਾਲ ਸਾਂਝ ਬਣਾ ਕੇ ਰੱਖਣੀ ਚਾਹੀਦੀ ਹੈ ਨਾ ਕਿ ਉਹਨਾਂ ਦੇ ਹਾਕਮ ਬਣ ਕੇ ਜੁਲਮ ਦੀ ਲਕੀਰ ਖਿਚਣੀ ਚਾਹੀਦੀ ਹੈ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
*Taking the initiative in electoral politics can be advantageous, but those who turn a blind eye to the core issues of the people should not expect to win — Giani Harpreet Singh.*
Chandigarh, October 31 — Initiatives taken by political parties engaged in electoral politics may prove politically beneficial. However, those who ignore the primary concerns of the public should never expect to secure a victory through any strategic planning. This observation was made by Giani Harpreet Singh, President of 'Shiromani Akali Dal Punar-Surjit' (Revival), in a written press statement issued in response to the Aam Aadmi Party’s first list of candidates. Giani Harpreet Singh stated that the police force is being misused to forcibly take the bodies of drug-related fatalities away from their grieving families; individuals who speak out against drug traffickers are being murdered in broad daylight; and gangsterism is running rampant across Punjab. Small traders, business owners, and salaried professionals are being threatened and extorted for money. For the perpetrators, shooting someone—anywhere, at any time—is as trivial as child's play. Yet, the Punjab government—which had guaranteed the safety and well-being of the public—is busy making empty, boastful claims while dreaming of winning another term.
Giani Harpreet Singh remarked that those who once claimed to have risen from the ranks of the common people have become so detached and 'elite' that they now completely avoid meeting grieving families, listening to the public's concerns, or providing any answers. They seem to have forgotten that the very people who granted them such an overwhelming mandate would not hesitate for a second to send them packing. Precedents for this already exist—examples that they themselves frequently cite. Giani Harpreet Singh stated that if the head of this government retains even a shred of humanity, he should return the body of the youth from Bhamme Kalan to his family, offer an apology, and provide full compensation. Furthermore, the police officers responsible for the high-handedness against the people in Mansa should be suspended, and all the arrested youths should be released. He added that the authorities should also meet with the family of the late Parvinder Singh and resolve the issue immediately. In his concluding remarks, Giani Harpreet Singh emphasized that those who rise from among the people should maintain a bond with the common public, rather than acting as oppressors who inflict cruelty upon them. This statement was released to the press by Media In-charge S. Tajinder Singh Pannu.
21
*ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵੱਲੋਂ ਜਿਲ੍ਹਾ ਜਥੇ ਮੋਹਾਲੀ ਦੇ ਢਾਂਚੇ ਦਾ ਪੁਨਰਗਠਨ।*
ਮੋਹਾਲੀ -: 29 ਅਕਤੂਬਰ () ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਮੋਹਾਲੀ ਦੇ ਜਿਲ੍ਹਾ ਪ੍ਰਧਾਨ ਦਿਹਾਤੀ ਸ ਜੋਰਾ ਸਿੰਘ ਭੁੱਲਰ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀਆਂ ਹਿਦਾਇਤਾਂ ਅਨੁਸਾਰ ਜਿਲ੍ਹਾ ਜਥੇ ਦਾ ਪੁਨਰਗਠਨ ਕੀਤਾ ਗਿਆ ਹੈ। ਤਾਂ ਜੋ ਪਾਰਟੀ ਨੂੰ ਸਰਕਲ ਤੋਂ ਬੂਥ ਪੱਧਰ ਤੱਕ ਸਰਗਰਮ ਕਰਕੇ ਆਮ ਲੋਕਾਂ ਨਾਲ ਜੋੜਿਆ ਜਾ ਸਕੇ। ਜਿਲ੍ਹਾ ਜਥੇ ਦੀ ਮੀਟਿੰਗ ਵਿੱਚ ਕੀਤੀਆਂ ਗਈਆਂ ਨਿਯੁਕਤੀਆਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ-;
1 ਹਾਕਮ ਸਿੰਘ ਖਰੜ - ਸਰਪ੍ਰਸਤ
2 ਸੁਰਿੰਦਰ ਸਿੰਘ ਕਾਦੀ ਮਾਜਰਾ - ਸੀਨੀਅਰ ਮੀਤ ਪ੍ਰਧਾਨ
3 ਸੁਰਮੁੱਖ ਸਿੰਘ ਬਜੀਦਪੁਰ- ਮੀਤ ਪ੍ਰਧਾਨ
4 ਬਲਦੇਵ ਸਿੰਘ ਖਿਜਰਾਬਾਦ - ਸੀਨੀਅਰ ਮੀਤ ਪ੍ਰਧਾਨ
5 ਉਜਾਗਰ ਸਿੰਘ ਭੜੋਜੀਆਂ - ਸੀਨੀਅਰ ਮੀਤ ਪ੍ਰਧਾਨ
6 ਅਵਤਾਰ ਸਿੰਘ ਬੜਮਾਜਰਾ - ਮੀਤ ਪ੍ਰਧਾਨ
7 ਭੁਪਿੰਦਰ ਸਿੰਘ ਤਿਉੜ - ਮੀਤ ਪ੍ਰਧਾਨ
8 ਹਰਚੰਦ ਸਿੰਘ ਸੰਗਤਪੁਰਾ - ਮੀਤ ਪ੍ਰਧਾਨ
9 ਅਲਬਿੰਦਰ ਸਿੰਘ ਕੁੱਬਾਹੇੜੀ - ਮੀਤ ਪ੍ਰਧਾਨ
10 ਗੁਰਸ਼ਰਨ ਸਿੰਘ ਅੱਲਾਪੁਰ - ਮੀਤ ਪ੍ਰਧਾਨ
11 ਸੁਪਿੰਦਰ ਸਿੰਘ ਚੰਦੋ - ਮੀਤ ਪ੍ਰਧਾਨ
12 ਦਰਸਨ ਸਿੰਘ ਕੰਸਾਲਾ - ਜਰਨਲ ਸਕੱਤਰ
13 ਸੁਪਿੰਦਰ ਸਿੰਘ ਕੁਰਾਲੀ - ਜਨਰਲ ਸਕੱਤਰ
14 ਗੁਰਮੇਲ ਸਿੰਘ ਮਸਤਗੜ੍ਹ - ਜਨਰਲ ਸਕੱਤਰ
15 ਕਾਕਾ ਸਿੰਘ ਮੁੰਧੋ ਸੰਗਤੀਆਂ - ਜੁਆਇੰਟ ਸਕੱਤਰ
16 ਜਗਦੀਸ਼ ਸਿੰਘ ਛੱਜੂ ਮਾਜਰਾ - ਸਕੱਤਰ
17 ਮਾਸਟਰ ਰਾਜਦੇਵ ਤਿਉੜ - ਸਕੱਤਰ
18 ਜ਼ਗਜੀਤ ਸਿੰਘ ਬਡਾਲਾ - ਸਲਾਹਕਾਰ
19 ਕੁਲਦੀਪ ਸਿੰਘ ਸੋਹਾਣਾਂ - ਕੌਂਸਲ ਮੈਂਬਰ
20 ਪਰਮਿੰਦਰ ਸਿੰਘ ਚਿੱਲਾ - ਵਰਕਿੰਗ ਕਮੇਟੀ ਮੈਬਰ
21 ਜ਼ੋਗਿੰਦਰ ਸਿੰਘ ਪਲਹੇੜੀ - ਵਰਕਿੰਗ ਕਮੇਟੀ ਮੈਬਰ
22 ਜ਼ਗੀਰ ਸਿੰਘ ਮਟੋਰ - ਵਰਕਿੰਗ ਕਮੇਟੀ ਮੈਬਰ
23 ਹਰਜਿੰਦਰ ਸਿੰਘ ਜਕੜਮਾਜਰਾ - ਵਰਕਿੰਗ ਕਮੇਟੀ ਮੈਂਬਰ
24 ਗੁਰਸੇਵਕ ਸਿੰਘ ਸਿੰਘਪੁਰਾ - ਵਰਕਿੰਗ ਕਮੇਟੀ ਮੈਬਰ
25 ਕਲਵਿੰਦਰ ਸਿੰਘ ਸਿੰਘਪੁਰਾ - ਵਰਕਿੰਗ ਕਮੇਟੀ ਮੈਬਰ
26 ਬਹਾਦਰ ਸਿੰਘ ਕਰਤਾਰਪੁਰ - ਕਮੇਟੀ ਮੈਬਰ
27 ਮੇਜਰ ਸਿੰਘ ਝਿੰਗੜਾਂ - ਕਮੇਟੀ ਮੈਬਰ
28 ਭਾਗ ਸਿੰਘ ਬਦਨਪੁਰ - ਕਮੇਟੀ ਮੈਬਰ
29 ਬਲਵਿੰਦਰ ਸਿੰਘ ਬਜਹੇੜੀ - ਕਮੇਟੀ ਮੈਬਰ
30 ਅਮਰੀਕ ਸਿੰਘ ਜ਼ੰਡਪਰ - ਕਮੇਟੀ ਮੈਂਬਰ
31 ਗੁਰਮੁੱਖ ਸਿੰਘ ਮਾਣਕ ਮਾਜਰਾ - ਕਮੇਟੀ ਮੈਬਰ
32 ਇਕਬਾਲ ਸਿੰਘ ਬਾਕਰਪੁਰ - ਕਮੇਟੀ ਮੈਬਰ
33 ਸੁਵਿੰਦਰ ਮਹਿਤਾ ਖਰੜ - ਕਮੇਟੀ ਮੈਬਰ
34 ਲਖਵੀਰ ਸਿੰਘ ਸ਼ਤਾਬਗੜ੍ਹ - ਕਮੇਟੀ ਮੈਬਰ
35 ਸਤਨਾਮ ਸਿੰਘ ਮੋਹਾਲੀ - ਕਮੇਟੀ ਮੈਂਬਰ
36 ਕਰਨ ਸਿੰਘ ਬਹਿਲੋਲਪੁਰ - ਕਮੇਟੀ ਮੈਬਰ
37 ਰਵਿੰਦਰ ਸਿੰਘ ਖਰੜ - ਕਮੇਟੀ ਮੈਬਰ
38 ਭੁਪਿੰਦਰ ਸਿੰਘ ਮਾਵੀ ਖਰੜ - ਕਮੇਟੀ ਮੈਬਰ
39 ਅਮਰੀਕ ਸਿੰਘ ਬਲੌਗੀ - ਕਮੇਟੀ ਮੈਬਰ
40 ਭਗਤ ਸਿੰਘ ਖਰੜ - ਜਿਲ੍ਹਾ ਪ੍ਰਧਾਨ ਐਸ.ਈ.ਵਿੰਗ ਐਸ.ਏ.ਐਸ.ਨਗਰ
ਸ ਜ਼ੋਰਾ ਸਿੰਘ ਭੁੱਲਰ ਨੇ ਦੱਸਿਆ ਕਿ ਸਾਰੀਆਂ ਨਿਯੁਕਤੀਆਂ ਆਮ ਸਹਿਮਤੀ ਨਾਲ ਕੀਤੀਆਂ ਗਈਆਂ ਹਨ ਅਤੇ ਸਾਰੇ ਨਵੇਂ ਬਣਾਏ ਅਹੁਦੇਦਾਰ ਬਹੁਤ ਹੀ ਮਿਹਨਤੀ ਅਤੇ ਪਾਰਟੀ ਪ੍ਰਤੀ ਵਫਾਦਾਰ ਹਨ। ਉਹਨਾਂ ਨੇ ਆਸ ਪ੍ਰਗਟਾਈ ਕਿ ਇਹ ਅਹੁਦੇਦਾਰ ਨਵੀਆਂ ਜ਼ਿੰਮੇਵਾਰੀਆਂ ਮਿਲਣ ਤੋਂ ਬਾਅਦ ਹੋਰ ਵੀ ਤਨਦੇਹੀ ਨਾਲ ਕੰਮ ਕਰਦੇ ਹੋਏ ਪਾਰਟੀ ਨੂੰ ਘਰ ਘਰ-ਘਰ ਪਹੁੰਚਾਉਣਗੇ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
*Reorganization of the Mohali District Unit by Shiromani Akali Dal (Punar-Surjit).*
Mohali, October 29: S. Jora Singh Bhullar, the Rural District President of Shiromani Akali Dal (Punar-Surjit) in Mohali, stated in a written press release that the district unit has been reorganized in accordance with the directives of party president Giani Harpreet Singh. This initiative aims to activate the party from the circle level down to the booth level, thereby fostering stronger connections with the general public. The details of the appointments made during the district unit meeting are as follows: 1 Hakam Singh Kharar - Patron
2 Surinder Singh Kadi Majra - Senior Vice President
3 Surmukh Singh Bajidpur - Vice President
4 Baldev Singh Khijrabad - Senior Vice President
5 Ujagar Singh Bharojian - Senior Vice President
6 Avtar Singh Barmajra - Vice President
7 Bhupinder Singh Tiur - Vice President
8 Harchand Singh Sangatpura - Vice President
9 Albinder Singh Kubbaheri - Vice President
10 Gursharan Singh Allapur - Vice President
11 Supinder Singh Chando - Vice President
12 Darshan Singh Kansala - General Secretary
13 Supinder Singh Kurali - General Secretary
14 Gurmel Singh Mastgarh - General Secretary
15 Kaka Singh Mundho Sangatian - Joint Secretary
16 Jagdish Singh Chhajju Majra - Secretary
17 Master Rajdev Tiur - Secretary
18 Jagjit Singh Badala - Advisor
19 Kuldeep Singh Sohana - Council Member
20 Parminder Singh Chilla - Working Committee Member
21 Joginder Singh Palheri - Working Committee Member
22 Jagir Singh Mator - Working Committee Member
23 Harjinder Singh Jakarmajra - Working Committee Member
24 Gursewak Singh Singhpura - Working Committee Member
25 Kalwinder Singh Singhpura - Working Committee Member
26 Bahadur Singh Kartarpur - Committee Member
27 Major Singh Jhingran - Committee Member
28 Bhag Singh Badanpur - Committee Member
29 Balwinder Singh Bajaheri - Committee Member
30 Amrik Singh Zandpar - Committee Member
31 Gurmukh Singh Manak Majra - Committee Member
32 Iqbal Singh Bakarpur - Committee Member
33 Suwinder Mehta Kharar - Committee Member
34 Lakhvir Singh Shatabgarh - Committee Member
35 Satnam Singh Mohali - Committee Member
36 Karan Singh Bahlolpur - Committee Member
37 Ravinder Singh Kharar - Committee Member
38 Bhupinder Singh Mavi Kharar - Committee Member
39 Amrik Singh Balongi - Committee Member
40 Bhagat Singh Kharar - District President S.E. Wing, S.A.S. Nagar
S. Zora Singh Bhullar stated that all appointments have been made through a general consensus, and all the newly appointed office-bearers are highly hardworking and loyal to the party. He expressed hope that, upon assuming their new responsibilities, these office-bearers will work with even greater dedication to take the party to every household. This statement was issued to the press by Media In-charge S. Tajinder Singh Pannu.
36
ਵੀਰ ਯੁਵਰਾਜ ਭੁਪਿੰਦਰ ਸਿੰਘ ਦੇ ਪਿਤਾ ਦਾ ਅਕਾਲ ਚਲਾਣਾ ਦੁਖਦਾਈ ਘਟਨਾ - ਸ ਗੁਰਜੀਤ ਸਿੰਘ ਤਲਵੰਡੀ।
ਅਕਾਲੀ ਆਗੂਆਂ ਨੇ ਘਰ ਪਹੁੰਚ ਕੇ ਬੀਬੀ ਜਗੀਰ ਕੌਰ ਨਾਲ ਅਫਸੋਸ ਪ੍ਰਗਟਾਇਆ।
ਜਲੰਧਰ-: 28 ਅਕਤੂਬਰ () ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਜਨਰਲ ਸਕੱਤਰ ਸ ਯੁਵਰਾਜ ਭੁਪਿੰਦਰ ਸਿੰਘ ਦੇ ਪਿਤਾ ਅਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਕੁੜਮ ਸੂਬੇਦਾਰ ਜਗਜੀਤ ਸਿੰਘ ਪਿਛਲੇ ਦਿਨੀ 21 ਅਕਤੂਬਰ 2026 ਨੂੰ ਸਵਰਗਵਾਸ ਹੋ ਗਏ ਸਨ। ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਯੂਥ ਪ੍ਰਧਾਨ ਸ ਗੁਰਜੀਤ ਸਿੰਘ ਤਲਵੰਡੀ, ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਅਤੇ ਹੋਰ ਸੀਨੀਅਰ ਆਗੂ ਅਫਸੋਸ ਪ੍ਰਗਟ ਕਰਨ ਲਈ ਅੱਜ ਉਹਨਾਂ ਦੇ ਗ੍ਰਹਿ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਜੀ, ਬੇਗੋਵਾਲ ਵਿਖੇ ਪਹੁੰਚੇ। ਸੂਬੇਦਾਰ ਜਗਜੀਤ ਸਿੰਘ ਦੇ ਅਕਾਲ ਚਲਾਣੇ 'ਤੇ ਦੁੱਖ ਜਤਾਉਂਦਿਆਂ ਯੂਥ ਪ੍ਰਧਾਨ ਸ ਗੁਰਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਪਿਤਾ ਦੀ ਛਤਰ ਛਾਇਆ ਬੱਚਿਆਂ ਦੇ ਸਿਰ 'ਤੇ ਸਦਾ ਬਣੀ ਰਹੇ ਤਾਂ ਇਸਦਾ ਦੁਨਿਆਵੀ ਤੌਰ 'ਤੇ ਬਹੁਤ ਆਸਰਾ ਹੁੰਦਾ ਹੈ। ਸੂਬੇਦਾਰ ਸਾਹਿਬ ਨੇ ਤਾਂ ਘਰ ਪਰਵਾਰ ਦੇ ਨਾਲ-ਨਾਲ ਲੰਮਾ ਸਮਾਂ ਦੇਸ਼ ਦੀ ਸੇਵਾ ਵੀ ਕੀਤੀ। ਅਜਿਹੇ ਬਜੁਰਗ ਆਉਣ ਵਾਲੀਆਂ ਪੀੜੀਆਂ ਲਈ ਹਮੇਸ਼ਾਂ ਚਾਨਣ ਮੁਨਾਰਾ ਹੁੰਦੇ ਹਨ। ਸ ਤਲਵੰਡੀ ਅਤੇ ਸ ਪੰਨੂ ਤੋਂ ਇਲਾਵਾ ਜ਼ਿਲਾ ਜਲੰਧਰ ਦੇ ਪ੍ਰਧਾਨ ਸ ਜਸਪ੍ਰੀਤ ਸਿੰਘ ਅਤੇ ਹੋਰ ਆਗੂ ਹਾਜ਼ਰ ਸਨ। ਇਹਨਾਂ ਸਾਰੇ ਆਗੂਆਂ ਨੇ ਯੁਵਰਾਜ ਭੁਪਿੰਦਰ ਸਿੰਘ ਅਤੇ ਬੀਬੀ ਜਗੀਰ ਕੌਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ। ਪ੍ਰੈੱਸ ਨੂੰ ਇਹ ਜਾਣਕਾਰੀ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਦਿੱਤੀ ਗਈ।
The passing of Yuvraj Bhupinder Singh’s father is a deeply saddening event – S. Gurjit Singh Talwandi.
Akali leaders visited the residence to express their condolences to Bibi Jagir Kaur.
Jalandhar, October 28: Subedar Jagjit Singh—father of Yuvraj Bhupinder Singh (General Secretary of the Shiromani Akali Dal 'Punar-Surjit' and a relative (in-law) of Bibi Jagir Kaur (President of the Istri Akali Dal)—passed away on October 21, 2026. In light of this, S. Gurjit Singh Talwandi (Youth President of the Shiromani Akali Dal 'Punar-Surjit'), Media In-charge S. Tajinder Singh Pannu, and other senior leaders visited his residence at Dera Sant Baba Prem Singh Ji, Begowal, today to express their condolences. While mourning the demise of Subedar Jagjit Singh, Youth President S. Gurjit Singh Talwandi remarked that the protective presence of a father over his children serves as a profound source of support in this worldly life. Subedar Sahib served his country for a long time, alongside fulfilling his responsibilities toward his family. Such elders always serve as a beacon of light for future generations. In addition to S. Talwandi and S. Pannu, the Jalandhar District President, S. Jaspreet Singh, and other leaders were present. Expressing their deep condolences to Yuvraj Bhupinder Singh and Bibi Jagir Kaur, these leaders offered prayers for the peace of the departed soul. This information was provided to the press by Media In-charge S. Tajinder Singh Pannu.
28
*ਦੋ ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਵਾਪਰਿਆ ਘਟਨਾਕ੍ਰਮ ਅਕਾਲੀ ਦਲ ਦੀ ਪੁਨਰ-ਸੁਰਜੀਤੀ ਅਤੇ ਪੰਥਕ ਏਕਤਾ ਲਈ ਹੀ ਸੀ- ਗਿਆਨੀ ਹਰਪ੍ਰੀਤ ਸਿੰਘ।*
ਚੰਡੀਗੜ੍ਹ-: 26 ਅਕਤੂਬਰ () ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵਾਪਰਿਆ ਸਾਰਾ ਘਟਨਾਕ੍ਰਮ ਪੰਜਾਬ ਦੀ ਖੇਤਰੀ ਅਤੇ ਪੰਥਕ ਪਾਰਟੀ ਦੀ ਪੁਨਰ-ਸੁਰਜੀਤੀ ਵਾਸਤੇ ਹੀ ਸੀ। ਪਰ ਕੁਝ ਮਰਿਆਦਾ ਤੋਂ ਮੁਨਕਰ ਲੋਕਾਂ ਨੇ ਇਸ ਸਾਰੀ ਪ੍ਰਕਿਰਿਆ ਨੂੰ ਤਾਰਪੀਡੋ ਕਰਨ ਲਈ ਪੰਜ ਸਿੰਘ ਸਾਹਿਬਾਨ ਨੂੰ ਹੀ ਸਾਜ਼ਿਸ਼ੀ ਗਰਦਾਨ ਕੇ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਫਿਰ ਸਾਰੇ ਜਥੇਦਾਰ ਸਾਹਿਬਾਨ ਨੂੰ ਬੇਇੱਜ਼ਤ ਕਰਕੇ ਅਹੁਦਿਆਂ ਤੋਂ ਲਾਂਭੇ ਕਰ ਦਿੱਤਾ। ਇਸ ਪੂਰੇ ਮਾਮਲੇ ਵਿੱਚ ਸ਼ਾਮਲ ਰਹੇ ਸਾਰੇ ਰਾਜਸੀ ਆਗੂ ਜਾਣਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਲਈ ਕੀਤਾ ਗਿਆ ਇਹ ਬਹੁਤ ਹੀ ਸਮਝਦਾਰੀ ਭਰਿਆ ਫੈਸਲਾ ਸੀ ਜੋ ਗੁਰੂ ਹਰਿਗੋਬਿੰਦ ਸਾਹਿਬ ਪਾਤਸ਼ਾਹ ਦੀ ਰਹਿਨੁਮਾਈ ਹੇਠ ਵਾਪਰਿਆ ਅਤੇ ਇਸਨੂੰ ਸਾਰੇ ਪੰਥ ਨੇ ਪ੍ਰਵਾਨ ਕੀਤਾ ਸੀ। ਸ੍ਰੀ ਤਖ਼ਤ ਸਾਹਿਬ ਤੋਂ ਹੋਏ ਆਦੇਸ਼ ਮੁਤਾਬਕ ਕੀਤੀ ਜਾਣ ਵਾਲੀ ਭਰਤੀ ਵਿੱਚ ਲੋਕਤਾਂਤਰਿਕ ਤਰੀਕੇ ਨਾਲ ਕੋਈ ਵੀ ਪ੍ਰਧਾਨ ਚੁਣਿਆ ਜਾ ਸਕਦਾ ਸੀ। ਪਰ ਪ੍ਰਧਾਨਗੀ ਦੇ ਲਾਲਚ ਵਿੱਚ ਹਾਬੜੇ ਮਨੁੱਖ, ਜਿੰਨਾ ਨੂੰ ਆਪਣੀ ਯੋਗਤਾ 'ਤੇ ਕੋਈ ਭਰੋਸਾ ਨਹੀ ਸੀ, ਉਹ ਹੁਕਮਨਾਮਿਆ ਨੂੰ ਬਾਈਪਾਸ ਕਰਕੇ ਖੁਦ ਨੂੰ ਪ੍ਰਧਾਨ ਦੇ ਰੂਪ ਵਿੱਚ ਥੋਪਣ ਵਿੱਚ ਕਾਮਯਾਬ ਹੋ ਗਏ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆ ਨੂੰ ਆਪਣੇ ਕਤਲ ਦੀ ਸਾਜਿਸ਼ ਦੱਸਣ ਵਾਲੇ ਹੁਣ ਕਿਹੜੇ ਮੂੰਹ ਨਾਲ ਪੰਥਕ ਏਕਤਾ ਦੀ ਦੁਹਾਈ ਦੇਂਦੇ ਹਨ। ਜੇ ਉਹ ਵਾਕਈ ਏਕਤਾ ਦੇ ਹਾਮੀ ਹਨ ਤਾਂ ਅੱਜ ਹੀ ਸ੍ਰੀ ਅਕਾਲ ਤਖਤ ਸਾਹਿਬ 'ਤੇ ਪਹੁੰਚ ਕੇ ਗੁਰੂ ਸਾਹਿਬ ਅਤੇ ਸਮੁੱਚੇ ਪੰਥ ਤੋਂ ਆਪਣੇ ਮੁਕਰ ਜਾਣ ਦੀ ਮਾਫੀ ਮੰਗਣ। ਸਿੱਖ ਪੰਥ ਅਤੇ ਪੰਜਾਬੀਆਂ ਨੂੰ ਯਕੀਨ ਹੋ ਜਾਵੇਗਾ ਕਿ ਪੰਥਕ ਏਕਤਾ ਲਈ ਉਹ ਦਿਲੋਂ ਸੁਹਿਰਦ ਹਨ।
ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਪਾਰਟੀ ਆਗੂਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਏਕਤਾ ਸੰਬੰਧੀ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਦੋ ਦਸੰਬਰ ਦੇ ਹੁਕਮਨਾਮਿਆਂ ਨੂੰ ਜਰੂਰ ਧਿਆਨ ਵਿੱਚ ਰੱਖਿਆ ਕਰਨ। ਜਿਸ ਬਾਰੇ ਉਹਨਾਂ ਨੇ ਖੁਦ ਸ੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚ ਕੀਤੀ ਸੀ। ਅਹੁਦਿਆਂ ਦੇ ਲਾਲਚ ਜਾਂ ਸਤ੍ਹਾ ਦੀ ਲਾਲਸਾ ਤਹਿਤ ਕਿਸੇ ਨਾਲ ਮਿਲ ਜਾਣ ਨੂੰ ਪੰਥਕ ਏਕਤਾ ਦਾ ਨਾਮ ਨਹੀਂ ਦਿੱਤਾ ਜਾ ਸਕਦਾ। ਇਸ ਨਾਲ ਨਾ ਪੰਥ ਦਾ ਭਲਾ ਹੋਵੇਗਾ, ਨਾ ਪੰਜਾਬ ਦਾ ਅਤੇ ਨਾ ਹੀ ਉਹਨਾਂ ਲਾਲਚੀ ਲੋਕਾਂ ਦਾ ਹੀ ਭਲਾ ਹੋਵੇਗਾ ਜੋ ਇਸ ਤਰਾਂ ਦੀ ਏਕਤਾ ਦੀ ਝਾਕ ਰੱਖਦੇ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਪਾਰਟੀ ਲਾਈਨ ਤੋਂ ਬਾਹਰ ਜਾ ਕੇ ਦਿੱਤੇ ਜਾਣ ਵਾਲੇ ਬਿਆਨਾਂ ਬਾਰੇ ਕਿਹਾ ਕਿ ਉਹ ਬਿਆਨ ਦੇਣ ਵਾਲੇ ਆਗੂਆਂ ਦੇ ਨਿੱਜੀ ਵਿਚਾਰ ਹੋ ਸਕਦੇ ਹਨ, ਦੋ ਦਸੰਬਰ ਦੇ ਹੁਕਮਨਾਮਿਆਂ ਮੁਤਾਬਕ ਪੁਨਰ-ਸੁਰਜੀਤ ਹੋਏ ਅਕਾਲੀ ਦਲ ਦੀ ਨੀਤੀ ਅਤੇ ਸਿਧਾਂਤ ਨਾਲ ਉਹਨਾਂ ਬਿਆਨਾਂ ਦਾ ਕੋਈ ਸਬੰਧ ਨਹੀਂ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
*The sequence of events that unfolded at Sri Akal Takht Sahib on December 2nd was aimed solely at the revival of the Akali Dal and the unity of the Panth — Giani Harpreet Singh.*
Chandigarh, October 26 — Giani Harpreet Singh, President of 'Shiromani Akali Dal Punar-Surjit', stated in a written press release that the entire sequence of events which took place at Sri Akal Takht Sahib on December 2, 2024, was intended exclusively for the revival of Punjab’s regional and Panthic party. However, certain individuals—disregarding established religious decorum—sought to sabotage this entire process by baselessly accusing the 'Panj Singh Sahibaan' (the five high priests) of conspiracy. They subsequently humiliated the Jathedars and removed them from their positions. All political leaders involved in this matter are aware that this was a highly prudent decision taken to save the Shiromani Akali Dal; it transpired under the divine guidance of Guru Hargobind Sahib Ji and was accepted by the entire Panth. In the recruitment process mandated by the directives from Sri Takht Sahib, any president could have been elected through a democratic method. However, individuals driven by a desperate greed for the presidency—lacking any confidence in their own merit—bypassed these official directives (*hukumnamas*) and succeeded in imposing themselves as presidents. Giani Harpreet Singh questioned how those who characterized the directives from Sri Akal Takht Sahib as a "conspiracy to murder them" can now, with any moral standing, call for *Panthic* (community) unity. If they are truly committed to unity, they should go to Sri Akal Takht Sahib today, seek forgiveness from the Guru and the entire *Panth* for their defiance, and apologize. This would convince the Sikh *Panth* and the people of Punjab that they are genuinely sincere about *Panthic* unity.
Giani Harpreet Singh also instructed leaders of his party to ensure that, before making any statements regarding unity, they keep in mind the directives issued on December 2nd—directives concerning which he himself had approached Sri Akal Takht Sahib. Aligning with others out of a greed for positions or a lust for power cannot be termed 'Panthic unity.' Such an alliance will benefit neither the Panth nor Punjab, nor will it serve the interests of those greedy individuals who aspire to such a form of unity. Regarding statements made outside of the party line, Giani Harpreet Singh remarked that these may represent the personal views of the leaders who issued them; they have no connection to the policies and principles of the Akali Dal—which was revived in accordance with the *Hukumnamas* (edicts) of December 2nd. This statement was released to the press by the Media In-charge, S. Tajinder Singh Pannu.
2
48
*ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵੱਲੋਂ ਜਥੇਬੰਦਕ ਢਾਂਚੇ ਵਿੱਚ ਕੀਤੀਆਂ ਨਵੀਆਂ ਨਿਯੁਕਤੀਆਂ।*
ਚੰਡੀਗੜ੍ਹ-: 24 ਅਕਤੂਬਰ () ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਾਰਟੀ ਵਿੱਚ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਜਿੰਨਾ ਦਾ ਵੇਰਵਾ ਇਸ ਪ੍ਰਕਾਰ ਹੈ-;
ਮੀਤ ਪ੍ਰਧਾਨ-;
1, ਸ ਧਰਮ ਸਿੰਘ ਧਾਰੋਕੀ।
2, ਸ ਅਰਵਿੰਦਰ ਸਿੰਘ ਪੈਂਟਾ।
3, ਸ ਸੁਰਜੀਤ ਸਿੰਘ ਦਭਾਲੀ।
4, ਸ੍ਰੀ ਦਵਿੰਦਰ ਕੁਮਾਰ ਲਹਿਰਾ।
ਜਨਰਲ ਸਕੱਤਰ-;
1, ਅਬਦੁਲ ਗੁਫਾਰ ਮਲੇਰਕੋਟਲਾ।
2, ਸ ਮਦਨ ਮੋਹਨ ਸਿੰਘ ਮੂਸਾ (ਸ਼ਾਮਚੁਰਾਸੀ)।
3, ਸ ਲਖਵਿੰਦਰ ਸਿੰਘ ਮੂਸਾ (ਮਾਨਸਾ)।
ਜਥੇਬੰਧਕ ਸਕੱਤਰ-;
1, ਸ ਸੁਖਵਿੰਦਰ ਸਿੰਘ (ਗੋਦਾਇਆ)।
2, ਠੇਕੇਦਾਰ ਗੁਰਚਰਨ ਸਿੰਘ
(ਬਲਾਚੌਰ)।
3, ਸ ਜਗਜੀਤ ਸਿੰਘ ਬੰਡਾਲਾ।
4, ਸ ਸੁਰਿੰਦਰ ਸਿੰਘ ਕਾਦੀਮਾਜਰਾ।
ਸ ਵਡਾਲਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਜਨਰਲ ਕੌਂਸਲ ਵਿੱਚ ਵੀ ਕੁੱਝ ਨਵੇਂ ਮੈਂਬਰ ਸ਼ਾਮਲ ਕੀਤੇ ਗਏ ਹਨ ਜਿੰਨਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ-;
1, ਸ ਅਮਰਜੀਤ ਸਿੰਘ ਕਹੇੜੂ।
2, ਸ੍ਰੀ ਬਿੱਟੂ ਭਸੌੜ।
3, ਸ ਤਿਰਲੋਕ ਸਿੰਘ ਬਿੱਲੂ (ਸੰਗਰੂਰ)।
4, ਐਡਵੋਕੇਟ ਅਮਰਜੀਤ ਸਿੰਘ (ਖਾਨਪੁਰ)।
5, ਸ ਨਸੀਬ ਸਿੰਘ ਗੜੋਲੀਆ।
6, ਸ ਗੁਰਵਿੰਦਰ ਸਿੰਘ ਝਾਮਪੁਰ।
7, ਸ ਅਜੀਤ ਸਿੰਘ ਮੱਕੜ।
8, ਸ ਗੁਰਿੰਦਰਪਾਲ ਸਿੰਘ ਸੇਠੀ।
9, ਜੱਥੇਦਾਰ ਤਰਲੋਕ ਸਿੰਘ।
10, ਸ ਦਲਬਾਰਾ ਸਿੰਘ ਸਰਹਿੰਦ।
ਸ ਵਡਾਲਾ ਨੇ ਕਿਹਾ ਕਿ ਉਪਰੋਕਤ ਸਾਰੇ ਆਗੂਆਂ ਦੀਆਂ ਨਿਯੁਕਤੀਆਂ, ਉਹਨਾਂ ਦੀਆਂ ਪੰਥਕ ਸੇਵਾਵਾਂ ਨੂੰ ਮੁੱਖ ਰੱਖ ਕੇ ਕੀਤੀਆਂ ਗਈਆਂ ਹਨ। ਉਹਨਾਂ ਉਮੀਦ ਪ੍ਰਗਟਾਈ ਕਿ ਨਵੀਂ ਜਿੰਮੇਵਾਰੀ ਨਾਲ ਇਹ ਆਗੂ ਹੋਰ ਵੀ ਤਨਦੇਹੀ ਨਾਲ ਪੰਥ, ਪੰਜਾਬ ਦੀ ਸੇਵਾ ਵਿੱਚ ਤਤਪਰ ਰਹਿਣਗੇ। ਪ੍ਰੈੱਸ ਨੂੰ ਇਹ ਜਾਣਕਾਰੀ ਦਫਤਰ ਸਕੱਤਰ ਸ ਜਗਜੀਤ ਸਿੰਘ ਕੋਹਲੀ ਅਤੇ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤੀ ਗਈ।
27
*ਨਸ਼ਾ ਤਸਕਰੀ ਵਿੱਚ ਹੋਈਆਂ ਇਕ ਲੱਖ ਸਤਾਈ ਹਜਾਰ ਗ੍ਰਿਫਤਾਰੀਆਂ ਵਿਚੋਂ ਕਿੰਨੇ ਥਾਣਿਆਂ ਚੋਂ ਛੱਡੇ ਗਏ?, ਭਗਵੰਤ ਮਾਨ ਸਪੱਸ਼ਟ ਕਰਨ- ਪ੍ਰੋ ਚੰਦੂਮਾਜਰਾ।*
ਚੰਡੀਗੜ੍ਹ-: 22 ਅਕਤੂਬਰ () ਐਨ ਡੀ ਪੀ ਐਸ ਕਾਨੂੰਨ ਦੇ ਕੰਮਜ਼ੋਰ ਹੋਣ ਦੀ ਗੱਲ ਕਰਨ ਵਾਲੇ ਪੰਜਾਬ ਦੇ ਗ੍ਰਹਿ ਮੰਤਰੀ ਭਗਵੰਤ ਸਿੰਘ ਮਾਨ ਸਪੱਸ਼ਟ ਕਰਨ ਕਿ ਉਹਨਾਂ ਦੀ ਪੁਲਿਸ ਜੋ ਦਾਅਵਾ ਕਰ ਰਹੀ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਦੌਰਾਨ ਇਕ ਲੱਖ ਸਤਾਈ ਹਜਾਰ ਗ੍ਰਿਫ਼ਤਾਰੀਆਂ ਹੋਈਆਂ ਹਨ, ਉਹਨਾਂ ਵਿਚੋਂ ਕਿੰਨਿਆਂ ਨੂੰ ਥਾਣਿਆਂ ਵਿਚੋਂ ਹੀ ਛੱਡਿਆ ਗਿਆ? ਇਹ ਸਵਾਲ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸੀਨੀਅਰ ਆਗੂ ਅਤੇ ਕੋਰ ਕਮੇਟੀ ਮੈਂਬਰ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਉਠਾਇਆ ਜਦੋਂ ਉਹ ਮੁੱਖ ਮੰਤਰੀ ਵੱਲੋਂ ਦਿੱਤੇ ਬਿਆਨ 'ਤੇ ਸਖਤ ਪ੍ਰਤੀਕਿਰਿਆ ਦੇ ਰਹੇ ਸਨ। ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ, ਜੋ ਕਿ ਸੂਬੇ ਦੇ ਗ੍ਰਹਿ ਮੰਤਰੀ ਵੀ ਹਨ, ਐਨ ਡੀ ਪੀ ਐਸ ਕਾਨੂੰਨ ਨੂੰ ਕੰਮਜ਼ੋਰ ਦੱਸਦਿਆਂ ਦਾਅਵਾ ਕੀਤਾ ਸੀ ਕਿ ਇਸ ਅਧੀਨ ਹੋਈ ਗ੍ਰਿਫਤਾਰੀ ਵਿੱਚ ਮੁਲਜ਼ਮ ਨੂੰ ਥਾਣੇ ਵਿਚੋਂ ਹੀ ਜਮਾਨਤ ਮਿਲ ਜਾਂਦੀ ਹੈ। ਉਹਨਾਂ ਕਿਹਾ ਕਿ ਇਹ ਬਿਆਨ ਮੁਜ਼ਰਮਾਂ ਦੇ ਹੌਂਸਲੇ ਵਧਾਉਣ ਵਾਲਾ ਹੈ। ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਪੁਲਿਸ ਮੁਖੀ ਦਾਅਵੇ ਕਰਦੇ ਹਨ ਕਿ ਹੁਣ ਤੱਕ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਦੌਰਾਨ ਇਕ ਲੱਖ ਸਤਾਈ ਹਜਾਰ ਬੰਦਿਆਂ ਨੂੰ ਫੜਿਆ ਗਿਆ ਹੈ। ਜੇ ਏਨੀ ਵੱਡੀ ਗਿਣਤੀ ਵਿੱਚ ਗ੍ਰਿਫਤਾਰੀਆਂ ਹੋਈਆਂ ਹਨ ਤਾਂ ਫਿਰ ਪੁਲਿਸ ਇਹ ਪਤਾ ਕਿਉਂ ਨਹੀਂ ਲਗਾ ਸਕੀ ਕਿ ਨਸ਼ਾ ਆ ਕਿਥੋਂ ਰਿਹਾ ਹੈ। ਏਨੀਆਂ ਗ੍ਰਿਫਤਾਰੀਆਂ ਬਾਦ ਵੀ ਪੁਲਿਸ ਸਪਲਾਈ ਲਾਈਨ ਤੋੜਨ ਵਿੱਚ ਕਾਮਯਾਬ ਹੋਈ ਹੁੰਦੀ ਤਾਂ ਸ ਪਰਵਿੰਦਰ ਸਿੰਘ ਝੋਟੇ ਨੂੰ ਆਪਣੀ ਸ਼ਹਾਦਤ ਨਾ ਦੇਣੀ ਪੈਂਦੀ। ਪੁਲਿਸ ਦੇ ਨਸ਼ਿਆਂ ਵਿਰੁੱਧ ਯੁੱਧ ਦੇ ਦਾਅਵੇ ਨੂੰ ਝੂਠਾ ਪਾਉਣ ਲਈ ਏਹੋ ਕਾਫੀ ਹੈ ਕਿ ਐਂਟੀ ਡ੍ਰੋਨ ਦਸਤੇ ਦਾ ਮੁਲਾਜ਼ਮ ਨਸ਼ੇ ਦੀ ਵੱਡੀ ਖੇਪ ਨਾਲ ਫੜਿਆ ਗਿਆ। ਉਹਨਾਂ ਕਿਹਾ ਕਿ ਜਦੋਂ ਸਾਰਾ ਪੰਜਾਬ ਇਕ ਨਸ਼ਾ ਤਸਕਰ ਵੱਲੋਂ ਕੀਤੇ ਅਣਮਨੁੱਖੀ ਕਾਰੇ ਖਿਲਾਫ ਮਾਨਸਾ ਵਿੱਚ ਧਰਨਾ ਲਾਈ ਬੈਠਾ ਸੀ ਤਾਂ ਪੰਜਾਬ ਦਾ ਮੁੱਖ ਮੰਤਰੀ ਉਹਨਾਂ ਦੀ ਗੱਲ ਸੁਣਨ ਜਾਣ ਦੀ ਬਜਾਏ ਫਰਾਂਸ ਵਿੱਚ ਆਪਣਾ ਜਨਮ ਦਿਨ ਮਨਾਉਣ ਚਲਾ ਗਿਆ। ਅੱਜ ਵੀ ਜਦੋਂ ਵਿਧਾਨ ਸਭਾ ਸੈਸ਼ਨ ਵਿਚ ਇਸ ਵੱਡੇ ਮੁੱਦੇ 'ਤੇ ਗੰਭੀਰ ਚਰਚਾ ਕਰਵਾਉਣ ਦੀ ਲੋੜ ਸੀ ਤਾਂ ਸਿਰਫ ਨੌਂ ਮਿੰਟ ਵਿੱਚ ਹੀ ਸੈਸ਼ਨ ਖਤਮ ਕਰ ਦਿੱਤਾ ਗਿਆ। ਚਾਰ ਮਹੀਨਿਆ ਚ ਨਸ਼ਾ ਖਤਮ ਕਰਨ ਦੀ ਗਾਰੰਟੀ ਦੇ ਕੇ ਬਣੀ ਸਰਕਾਰ ਆਖਰ ਜਵਾਬ ਦੇਣ ਤੋਂ ਏਨਾ ਭੱਜ ਕਿਉਂ ਰਹੀ ਹੈ?
ਪ੍ਰੋ ਚੰਦੂਮਾਜਰਾ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਮੁਲਜ਼ਮਾਂ ਨੂੰ ਥਾਣਿਆਂ ਵਿਚੋਂ ਛੱਡੇ ਜਾਣ ਵਾਲੇ ਮੁੱਖ ਮੰਤਰੀ ਦੇ ਬਿਆਨ ਦੀ ਸੱਚਾਈ ਦਾ ਪਤਾ ਲਗਾਇਆ ਜਾਵੇ ਕਿ ਕੀ ਵਾਕਈ ਕਾਨੂੰਨ ਨੂੰ ਕੰਮਜ਼ੋਰ ਕਹਿ ਕੇ ਨਸ਼ਾ ਤਸਕਰਾਂ ਨੂੰ ਲਾਭ ਦਿੱਤਾ ਜਾਂਦਾ ਰਿਹਾ ਹੈ। ਇਸ ਦੀ ਜਾਂਚ ਵੀ ਸੀ ਬੀ ਆਈ ਨੂੰ ਕਰਨੀ ਚਾਹੀਦੀ ਹੈ। ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਜਿਸ ਤਰਾਂ ਕੇਂਦਰ ਸਰਕਾਰ ਨਸ਼ਿਆਂ ਦੇ ਮਸਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ, ਉਸੇ ਤਰਾਂ ਉਹਨਾਂ ਨੂੰ ਪੰਜਾਬ ਦੇ ਦੂਜੇ ਮਸਲੇ ਵੀ ਤੁਰੰਤ ਹੱਲ ਕਰਨੇ ਚਾਹੀਦੇ ਹਨ। ਜਿੰਨਾ ਵਿੱਚ ਬੰਦੀ ਸਿੰਘਾਂ ਦੀ ਰਿਹਾਈ, ਕਰਤਾਰਪੁਰ ਸਾਹਿਬ ਲਾਂਘਾ ਖੁਲਵਾਉਣਾ, ਐਸ ਜੀ ਪੀ ਸੀ ਚੋਣਾਂ ਕਰਵਾਉਣਾ ਅਤੇ ਪੰਜਾਬ ਦੇ ਪਾਣੀਆਂ, ਰਾਜਧਾਨੀ ਨੂੰ ਪੰਜਾਬ ਦੇ ਹਵਾਲੇ ਕਰਨਾ ਸ਼ਾਮਲ ਹੈ। ਪ੍ਰੋ ਚੰਦੂਮਾਜਰਾ ਨੇ ਪੱਤਰਕਾਰਾਂ ਨਾਲ ਇਹ ਜਾਣਕਾਰੀ ਵੀ ਸਾਂਝੀ ਕੀਤੀ ਕਿ ਉਹਨਾਂ ਨੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਪੱਤਰ ਲਿਖ ਕੇ ਸ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਦੀ ਨਿਰਪੱਖ ਜਾਂਚ ਬਾਰੇ ਮੰਗ ਕੀਤੀ ਸੀ, ਜਿਸ ਕਰਕੇ ਕਮਿਸ਼ਨ ਨੇ ਕੇਸ ਰਜਿਸਟਰਡ ਕਰ ਲਿਆ ਹੈ। ਅੱਜ ਦੀ ਇਸ ਪ੍ਰੈੱਸ ਕਾਨਫਰੰਸ ਦੌਰਾਨ ਪ੍ਰੋ ਚੰਦੂਮਾਜਰਾ ਤੋਂ ਇਲਾਵਾ ਸ ਜਗਜੀਤ ਸਿੰਘ ਕੋਹਲੀ ਦਫ਼ਤਰ ਸਕਤਰ, ਸ ਹਰਭਜਨ ਸਿੰਘ ਸ਼ੇਰਗਿੱਲ, ਸ ਸਿਮਰਨਜੀਤ ਸਿੰਘ ਚੰਦੂਮਾਜਰਾ, ਸ ਹਰਦੇਵ ਸਿੰਘ ਹਰਪਾਲਪੁਰ ਸਮੇਤ ਕਈ ਆਗੂ ਮੌਜੂਦ ਸਨ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
*How many of the 1,27,000 arrests made in drug trafficking were released from police stations? Bhagwant Mann should clarify: Prof. Chandumajra.*
Chandigarh: 22 October () Punjab Home Minister Bhagwant Singh Mann, who talks about the NDPS Act being weak, should clarify how many of the 1,27,000 people arrested—as claimed by his police during the 'war against drugs'—were released right from the police stations? This question was raised by Prof. Prem Singh Chandumajra, senior leader and Core Committee member of Shiromani Akali Dal (Punarsurjit), during a press conference while strongly reacting to the Chief Minister's statement.
Prof. Chandumajra stated that the Chief Minister, who is also the state’s Home Minister, termed the NDPS Act weak and claimed that accused individuals get bail right from the police station under this law. He said that such a statement emboldens criminals. Prof. Chandumajra added that police chiefs claim that 1,27,000 people have been caught so far during the campaign against drugs. If arrests were made in such large numbers, why has the police failed to trace where the drugs are coming from? Even after so many arrests, if the police had succeeded in snapping the supply line, S. Parvinder Singh Jhota would not have had to make the supreme sacrifice.
It is enough to prove the police's claims of a 'war against drugs' false that a personnel from the anti-drone squad was caught with a heavy consignment of drugs. He further mentioned that while the whole of Punjab was staging a protest in Mansa against the inhuman act committed by a drug smuggler, the Chief Minister of Punjab, instead of listening to their grievances, went to France to celebrate his birthday. Even today, when there was a need for a serious discussion on this major issue during the Assembly session, the session was wrapped up in just nine minutes. Why is the government, which was formed on the guarantee of eliminating drugs in four months, fleeing from answering?
Prof. Chandumajra appealed to the country's Home Minister Amit Shah to investigate the truth behind the Chief Minister's statement regarding the release of accused from police stations, and whether drug smugglers were being favored under the pretext of calling the law weak. This should also be investigated by the CBI. Prof. Chandumajra stated that just as the Union Government is taking the drug issue seriously, it should similarly resolve Punjab's other issues immediately. These include the release of Bandi Singhs (Sikh prisoners), opening the Kartarpur Sahib Corridor, conducting SGPC elections, and handing over Punjab's waters and capital city back to Punjab.
Prof. Chandumajra also shared with journalists that he had written a letter to the National Human Rights Commission (NHRC) demanding an impartial probe into the murder case of S. Parvinder Singh Jhota, on which the Commission has registered a case.
During today's press conference, alongside Prof. Chandumajra, S. Jagjit Singh Kohli (Office Secretary), S. Harbhajan Singh Shergill, S. Simranjit Singh Chandumajra, and S. Hardev Singh Harpalpur, among other leaders, were present. This statement to the press was issued by Media In-charge S. Tajinder Singh Pannu.
82
*ਪੰਜਾਬ ਨੂੰ ਸਖਤ ਫੈਸਲਾ ਲੈਣਾ ਹੋਵੇਗਾ ਕਿ ਉਸਨੂੰ ਉੱਨਤੀ ਅਤੇ ਖੁਸ਼ਹਾਲੀ ਚਾਹੀਦੀ ਹੈ ਜਾਂ ਵੋਟ ਸਿਆਸਤ ਲਈ ਵੰਡੀ ਜਾਂਦੀ ਖੈਰਾਤ- ਸ ਰਵੀਇੰਦਰ ਸਿੰਘ*
ਚੰਡੀਗੜ੍ਹ-: 22 ਅਕਤੂਬਰ () ਸਿੱਖ ਵਿਦਵਾਨ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਰਪ੍ਰਸਤ ਸ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਨੂੰ ਦਹਾਕਿਆਂ ਤੋਂ ਸਿਆਸੀ ਪਾਰਟੀਆਂ ਨੇ ਵਿਕਾਸ ਨਹੀਂ, ਸਗੋਂ ਮੁਫ਼ਤਖੋਰੀ ਦੇ ਨਸ਼ੇ 'ਤੇ ਲਾ ਰੱਖਿਆ ਹੈ। ਜਿਸਦਾ ਨਤੀਜਾ ਸਭ ਦੇ ਸਾਹਮਣੇ ਹੈ ਕਿ ਇੱਕ ਸਮੇਂ ਭਾਰਤ ਦਾ ਸਭ ਤੋਂ ਅਮੀਰ ਸੂਬਾ ਰਹਿਣ ਵਾਲਾ ਪੰਜਾਬ ਅੱਜ ਬੇਰੁਜ਼ਗਾਰੀ, ਕਰਜ਼ੇ, ਨਸ਼ਿਆਂ ਅਤੇ ਪਲਾਇਨ ਦੀ ਮਾਰ ਹੇਠ ਹੈ। ਉਹਨਾਂ ਕਿਹਾ ਕਿ ਕਾਂਗਰਸ, ਅਕਾਲੀ ਦਲ ਅਤੇ ਹੁਣ ਆਮ ਆਦਮੀ ਪਾਰਟੀ, ਸਭ ਨੇ ਵੋਟਾਂ ਲਈ ਖੈਰਾਤ ਵਾਂਗ ਸਬਸਿਡੀਆਂ ਵੰਡੀਆਂ, ਪਰ ਨੌਜਵਾਨਾਂ ਲਈ ਰੁਜ਼ਗਾਰ ਦੇ ਸਾਧਨ ਨਹੀਂ ਬਣਾਏ, ਕੋਈ ਖੇਤੀ ਆਧਾਰਿਤ ਉਦਯੋਗ ਨਹੀਂ ਲਿਆਂਦੇ ਜਿਸ ਨਾਲ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾਂਦਾ। ਏਸੇ ਕਰਕੇ ਅੱਜ ਪੰਜਾਬ ਦਾ ਨੌਜਵਾਨ ਡਿਗਰੀ ਨਹੀਂ, ਵੀਜ਼ਾ ਲੱਭ ਰਿਹਾ ਹੈ। ਕਿਸਾਨ ਖੇਤੀ ਲਾਗਤ ਵਧਣ ਦੇ ਨਾਲ-ਨਾਲ ਧਰਤੀ ਹੇਠਲਾ ਪਾਣੀ ਖ਼ਤਮ ਹੋਣ ਦੀ ਚਿੰਤਾ ਵਿੱਚ ਹੈ। ਪੰਜਾਬ ਦਾ ਖ਼ਜ਼ਾਨਾ ਕਰਜ਼ੇ ਹੇਠ ਦੱਬਿਆ ਪਿਆ ਹੈ। ਜਿਸਦੀਆਂ ਕਿਸ਼ਤਾਂ ਮਿਹਨਤਕਸ਼ ਪੰਜਾਬੀ ਆਪਣੇ 'ਤੇ ਲਗਦੇ ਵੱਡੇ ਟੈਕਸਾਂ ਰਾਹੀਂ ਭਰ ਰਹੇ ਹਨ। ਫਿਰ ਵੀ ਸਰਕਾਰਾਂ ਕੋਲ ਇੱਕੋ ਨੁਸਖ਼ਾ ਹੈ, ਹੋਰ ਮੁਫ਼ਤ ਸਹੂਲਤਾਂ, ਹੋਰ ਕਰਜ਼ਾ ਅਤੇ ਹੋਰ ਝੂਠੇ ਵਾਅਦੇ।
ਸ ਰਵੀਇੰਦਰ ਸਿੰਘ ਨੇ ਪੰਜਾਬੀਆਂ ਨੂੰ ਵੰਗਾਰ ਪਾਉਂਦਿਆਂ ਕਿਹਾ ਕਿ ਪੰਜਾਬ ਨੂੰ ਹੁਣ ਫ਼ੈਸਲਾ ਕਰਨਾ ਪਵੇਗਾ ਕਿ ਉਹ ਵਿਕਾਸ ਚਾਹੁੰਦਾ ਹੈ ਜਾਂ ਵੋਟਾਂ ਲਈ ਵੰਡੀਆਂ ਜਾ ਰਹੀਆਂ ਖੈਰਾਤਾਂ। ਜੇ ਅਸੀਂ ਅੱਜ ਵੀ ਨਾ ਜਾਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮਾਫ਼ ਨਹੀਂ ਕਰਨਗੀਆਂ। ਉਹਨਾਂ ਕਿਹਾ ਕਿ 2027 ਵਿੱਚ ਪੰਜਾਬ ਨੂੰ ਨਾਅਰਿਆਂ ਜਾਂ ਖੈਰਾਤਾਂ ਦੇ ਆਧਾਰ 'ਤੇ ਨਹੀਂ, ਨਤੀਜਿਆਂ ਦੇ ਆਧਾਰ 'ਤੇ ਵੋਟ ਪਾਉਣੀ ਹੋਵੇਗੀ। ਅਸੀਂ ਗੁਰੂ ਦੀ ਸ਼ੋਹ ਪ੍ਰਾਪਤ ਧਰਤੀ ਪੰਜਾਬ ਦੇ ਗੈਰਤਮੰਦ ਲੋਕ ਹਾਂ ਜਿੰਨਾ ਨੂੰ ਮੁਫ਼ਤਖੋਰੀ ਨੂੰ ਨਾਂਹ ਕਹਿਕੇ ਬਣਨ ਵਾਲੀ ਸਰਕਾਰ ਤੋਂ ਰੁਜ਼ਗਾਰ ਦੀ ਗਾਰੰਟੀ ਦੀ ਮੰਗ ਕਰਨੀ ਚਾਹੀਦੀ ਹੈ। ਕਿਉਂਕਿ ਸਬਸਿਡੀਆਂ ਸਾਡਾ ਹੀ ਘਾਣ ਨਹੀਂ ਕਰ ਰਹੀਆਂ, ਆਉਣ ਵਾਲੀਆਂ ਪੀੜੀਆਂ ਨੂੰ ਕੰਗਾਲੀ ਅਤੇ ਗੁਲਾਮੀ ਦੇ ਅੰਨ੍ਹੇ ਖੂਹ ਵੱਲ ਧੱਕ ਰਹੀਆਂ ਹਨ। ਇਸ ਲਈ ਲੋਕਾਂ ਦੀ ਮੰਗ ਪੰਜਾਬ ਵਿੱਚ ਪੈਦਾ ਹੁੰਦੇ ਕੱਚੇ ਮਾਲ ਆਧਾਰਿਤ ਉਦਯੋਗ ਹੋਣੀ ਚਾਹੀਦੀ ਹੈ। ਸ ਰਵੀਇੰਦਰ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਕਰਜ਼ਾ ਨਹੀਂ, ਵਿਕਾਸ ਚਾਹੀਦਾ ਹੈ। ਪੰਜਾਬ ਨੂੰ ਬਚਾਉਣ ਦਾ ਇਹੋ ਇਕੋ-ਇਕ ਰਾਹ ਹੈ। ਪੰਜਾਬ ਦੇ ਭਵਿੱਖ ਲਈ ਚਿੰਤਤ ਹਰ ਪੰਜਾਬੀ ਨੂੰ ਇਸੇ ਤਰਾਂ ਹੀ ਸੋਚਣਾ ਚਾਹੀਦਾ ਹੈ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
*Punjab must make a tough choice: does it want progress and prosperity, or the handouts distributed for the sake of vote-bank politics? — S. Ravi Inder Singh*
Chandigarh, October 22 — Sikh scholar and patron of the 'Shiromani Akali Dal (Punar Surjit), former Punjab Vidhan Sabha Speaker S. Ravi Inder Singh, stated in a press release that for decades, political parties have not fostered development in Punjab; instead, they have hooked the state on the 'addiction' to freebies. The consequence is evident to all: Punjab—once the wealthiest state in India—is now reeling under the burden of unemployment, debt, drug abuse, and mass emigration. He remarked that the Congress, the Akali Dal, and now the Aam Aadmi Party have all distributed subsidies like alms to secure votes, yet they have failed to create employment opportunities for the youth or establish agro-based industries that could have brought prosperity to the state. It is for this very reason that today’s youth in Punjab are not seeking degrees, but are instead searching for visas. Farmers are concerned about rising agricultural input costs as well as the depletion of groundwater. Punjab’s exchequer is burdened by debt, the installments of which are being paid by the hardworking people of Punjab through the heavy taxes imposed upon them. Yet, the governments offer only one prescription: more freebies, more debt, and more false promises.
Addressing the people of Punjab, S. Ravinder Singh urged them to decide whether they want genuine development or the handouts being distributed to secure votes. If we do not wake up even now, future generations will never forgive us. He stated that in 2027, Punjab must cast its vote based on tangible results rather than slogans or handouts. We are the self-respecting people of Punjab—a land blessed by the touch of the Gurus—and we should reject the culture of 'freebies' and instead demand a guarantee of employment from the government that comes to power. This is because subsidies are not only causing our own ruin, but are also pushing future generations toward a bottomless abyss of destitution and enslavement. Therefore, the public demand should be for the establishment of industries based on the raw materials produced within Punjab. S. Ravinder Singh stated that Punjab needs development, not debt. This is the only way to save Punjab. Every Punjabi who is concerned about the future of the state should think along these lines. This statement was issued to the press by Media In-charge S. Tajinder Singh Pannu.
30
*ਸ ਪਰਵਿੰਦਰ ਸਿੰਘ ਝੋਟਾ ਦਾ ਕੇਸ ਸੀ.ਬੀ.ਆਈ ਹਵਾਲੇ ਕਰਨਾ, ਪਰਿਵਾਰ ਦੀ ਦ੍ਰਿੜਤਾ ਅਤੇ ਲੋਕ ਸੰਘਰਸ਼ ਦੀ ਜਿੱਤ- ਗਿਆਨੀ ਹਰਪ੍ਰੀਤ ਸਿੰਘ।*
ਚੰਡੀਗੜ੍ਹ-: 21 ਅਕਤੂਬਰ () ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਸ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨੂੰ ਜੋ ਸੀ ਬੀ ਆਈ ਹਵਾਲੇ ਕੀਤਾ ਗਿਆ ਹੈ, ਇਹ ਉਸ ਸ਼ਹੀਦ ਦੇ ਬਜੁਰਗ ਪਿਤਾ ਸਮੇਤ ਪੂਰੇ ਪਰਿਵਾਰ ਦੀ ਦ੍ਰਿੜਤਾ ਅਤੇ ਪੰਜਾਬ ਦੇ ਲੋਕਾਂ ਦੇ ਇਕਜੁੱਟ ਹੋਕੇ ਕੀਤੇ ਗਏ ਸੰਘਰਸ਼ ਦੀ ਜਿੱਤ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਨਾਲ ਸਾਬਤ ਹੋਇਆ ਹੈ ਕਿ ਜੇ ਲੋਕ ਇਕਜੁੱਟਤਾ ਨਾਲ ਆਪਣੀਆਂ ਮੰਗਾਂ 'ਤੇ ਅਡੋਲ ਡਟੇ ਰਹਿੰਦੇ ਹਨ ਤਾਂ ਸਰਕਾਰਾਂ ਉਹਨਾਂ ਦੇ ਘਰ ਤੱਕ ਪਹੁੰਚ ਕੇ ਗੱਲ ਸੁਣਦੀਆਂ ਹਨ ਅਤੇ ਮੰਨਣ ਲਈ ਮਜਬੂਰ ਹੁੰਦੀਆਂ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼ਹੀਦ ਪਰਵਿੰਦਰ ਸਿੰਘ ਦੇ ਪਿਤਾ ਨੇ ਇਸ ਸਾਰੇ ਸੰਘਰਸ਼ ਦੌਰਾਨ ਕਮਾਲ ਦੀ ਸੂਝ ਬੂਝ ਵਿਖਾਈ ਹੈ ਜਿਸਤੋਂ ਉਹਨਾਂ ਦੇ ਸਿਰੜੀ ਸਿੱਖ ਹੋਣ ਦਾ ਪਤਾ ਲੱਗਦਾ ਹੈ। ਇਹੀ ਨਹੀਂ ਸ ਪਰਵਿੰਦਰ ਸਿੰਘ ਦੀ ਪਤਨੀ ਵੱਲੋਂ ਨਸ਼ਾ ਰੋਕਣ ਲਈ ਪਿੰਡਾਂ ਦੇ ਲੋਕਾਂ ਨੂੰ ਪਾਈ ਵੰਗਾਰ ਵੀ ਬਹੁਤ ਹੀ ਸ਼ਲਾਘਾਯੋਗ ਹੈ। ਬਿਲਕੁਲ ਇਸ ਤਰਾਂ ਹੀ ਹੋਣਾ ਚਾਹੀਦਾ ਹੈ ਕਿ ਸ਼ਹੀਦ ਦੇ ਕੀਤੇ ਗਏ ਕੰਮ ਨੂੰ ਲੋਕ ਲਹਿਰ ਬਣਾ ਕੇ ਪਿੰਡ ਪੱਧਰ ਤੱਕ ਨਸ਼ਾ ਵਪਾਰੀਆਂ ਦਾ ਮੁਕੰਮਲ ਸਮਾਜਿਕ ਬਾਈਕਾਟ ਕਰਕੇ ਉਹਨਾਂ ਨੂੰ ਅਲੱਗ ਥਲੱਗ ਕੀਤਾ ਜਾਣਾ ਚਾਹੀਦਾ ਹੈ। ਸਰਕਾਰਾਂ ਦੀ ਝਾਕ ਵਿੱਚ ਆਖਰ ਕਦੋਂ ਤੱਕ ਅਸੀਂ ਨਸ਼ਿਆਂ ਨਾਲ ਜਾਂ ਨਸ਼ਾ ਤਸਕਰਾਂ ਹੱਥੋਂ ਆਪਣੇ ਪੁੱਤਰਾਂ ਨੂੰ ਮਰਦਿਆਂ ਵੇਖਦੇ ਰਹਾਂਗੇ। ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਦੇ ਅਖੀਰ ਵਿੱਚ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਸ਼ਹੀਦ ਸ ਪਰਵਿੰਦਰ ਸਿੰਘ ਦੇ ਖੂਨ ਨੂੰ ਮਿਸ਼ਾਲ ਬਣਾ ਕੇ ਨਸ਼ੇ ਦੇ ਵਪਾਰੀਆਂ ਖਿਲਾਫ ਉਠ ਖੜੇ ਹੋਣਾ ਚਾਹੀਦਾ ਹੈ। ਨਾ ਕਿ ਕਿਸੇ ਹੋਰ ਦੇ ਸ਼ਹੀਦ ਹੋਣ ਦੀ ਉਡੀਕ ਕਰਨੀ ਚਾਹੀਦੀ ਹੈ। ਇਕ ਲਹਿਰ ਬਣਾਕੇ ਹੀ ਉਹ ਆਪਣੇ ਮਰ ਰਹੇ ਬੱਚਿਆਂ ਨੂੰ ਬਚਾ ਸਕਣਗੇ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
*Handing over the Parvinder Singh Jhota case to the CBI is a victory for the family’s steadfastness and the people’s struggle – Giani Harpreet Singh.*
Chandigarh, October 21 – Giani Harpreet Singh, President of the Shiromani Akali Dal (Punar-Surjit), stated in a written press release that the decision to hand over the murder case of Parvinder Singh Jhota to the CBI is a victory for the unwavering resolve of the martyr’s entire family—including his elderly father—as well as the unified struggle waged by the people of Punjab. Giani Harpreet Singh remarked that this proves that when people remain united and stand firm on their demands, the government is compelled to reach out to them, listen to their concerns, and ultimately accede to their demands. He further noted that the father of the martyr, Parvinder Singh, demonstrated remarkable wisdom and discernment throughout this struggle—a testament to his character as a steadfast and resilient Sikh. Furthermore, the call to action issued by the wife of the late Parvinder Singh, urging villagers to combat the drug menace, is highly commendable. This is precisely the approach required: the work initiated by the martyr should be transformed into a mass movement, extending to the village level, where drug traffickers face a complete social boycott and total isolation. How much longer must we wait—relying on the government—while watching our sons perish due to drugs or at the hands of drug traffickers? In the concluding part of his statement, Giani Harpreet Singh appealed to all Punjabis to take up the cause against drug traffickers, using the sacrifice of the late Parvinder Singh as a guiding beacon—rather than waiting for yet another person to be martyred. Only by building a collective movement can they save their dying children. This statement was released to the press by Media In-charge Tajinder Singh Pannu.
27































