ਪਰਤ ਉੱਤਰੀ ਤਾਂ ਮੈਂ ਕਾਮ ,ਮੋਹ ,ਲੋਭ ਸਾਂ,
ਹੋਰ ਉੱਤਰੀ ਤਾਂ ਜਲ ਖ਼ਾਕ ਅੱਗ ਪੌਣ ਸਾਂ,
ਇਸ ਤੋਂ ਪਹਿਲਾਂ ਕਿ ਲਗਦਾ ਪਤਾ ਕੌਣ ਹਾਂ,
ਹੋ ਗਿਆ ਹੋਂਦ ਅਪਣੀ ਤੋਂ ਹੀ ਸੁਰਖ਼ਰੂ!
ਹਿੱਕ ਵਿਚ ਖੰਜਰ ਡੋਬ ਕੇ ਸੋਂ ਗਏ, ਅੱਜ ਕਲ ਇਓਂ ਨਹੀ ਕਰਦੇ ਲੋਕ
ਹੁਣ ਤਾਂ ਦਿਲ ਨੂੰ ਦੁਖ ਜਿਹਾ ਲਾ ਕੇ, ਹੋਲੀ ਹੋਲੀ ਮਰਦੇ ਲੋਕ
ਮੈਂ ਆਪਣੇ ਜਾਇਆਂ ਨੂੰ ਚਾਨਣ ਦਿਆਂਗਾ
ਹਨ੍ਹੇਰੀ ਰਾਤ ਵਿਚ ਲਿਸ਼ਕਣ ਦਿਆਂਗਾ.................
ਤੇਰੇ ਨਿੱਕੇ ਜਿਹੇ ਸੀਨੇ 'ਚ ਜਨਮੀ
ਮੈਂ ਹਰ ਆਵਾਜ਼ ਨੂੰ ਉੱਠਣ ਦਿਆਂਗਾ
ਮੈਂ ਆਪਣੀ ਧੀ ਦੇ ਦਿਲ ਨੂੰ ਪੁੰਨਿਆਂ ਵਿਚ
ਸਮੁੰਦਰ ਵਾਂਗਰਾਂ ਉਛਲਣ ਦਿਆਂਗਾ..............
ਇਹ ਦਿਲ ਵਿਚ ਸੁਲਗਦਾ ਰਹਿੰਦਾ ਏ ਬੱਚਿਆ
ਮੈਂ ਤੈਨੂੰ ਝੂਠ ਨਾ ਬੋਲਣ ਦਿਆਂਗਾ
